Skip to content
Saturday, November 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
1
ਕਿਰਾਏ ‘ਤੇ ਕਾਰ ਲੈਕੇ ਘੁੰਮਣ ਨਿਕਲੇ ਵਿਦਿਆਰਥੀ ਨਾਲ ਵਰਤ ਗਿਆ ਭਾਣਾ, ਨਦੀ ‘ਚ ਕਾਰ ਸਣੇ ਰੁੜਿਆ, ਮੌ×ਤ
Accident
Latest News
National
Punjab
ਕਿਰਾਏ ‘ਤੇ ਕਾਰ ਲੈਕੇ ਘੁੰਮਣ ਨਿਕਲੇ ਵਿਦਿਆਰਥੀ ਨਾਲ ਵਰਤ ਗਿਆ ਭਾਣਾ, ਨਦੀ ‘ਚ ਕਾਰ ਸਣੇ ਰੁੜਿਆ, ਮੌ×ਤ
August 1, 2024
Voice of Punjab
ਕਿਰਾਏ ‘ਤੇ ਕਾਰ ਲੈਕੇ ਘੁੰਮਣ ਨਿਕਲੇ ਵਿਦਿਆਰਥੀ ਨਾਲ ਵਰਤ ਗਿਆ ਭਾਣਾ, ਨਦੀ ‘ਚ ਕਾਰ ਸਣੇ ਰੁੜਿਆ, ਮੌ×ਤ
ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਦੇ ਪਿੰਡ ਟਾਂਡਾ ‘ਚ ਰਾਓ ਨਦੀ ਦੇ ਓਵਰਫਲੋ ਹੋਣ ਕਾਰਨ ਕਾਰ ਸਣੇ ਡਰਾਈਵਰ ਵਹਿ ਜਾਣ ਕਾਰਣ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਟਾਂਡਾ ਇਲਾਕੇ ’ਚ ਲੋਕ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਮਨ ਬਣਾ ਚੁੱਕੇ ਹਨ। ਮਾਮਲੇ ’ਚ ਨਵਾਂ ਮੋੜ ਸਾਹਮਣੇ ਆ ਜਾਣ ਤੋਂ ਬਾਅਦ ਪੁਲਿਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਸੰਦੀਪ ਯਾਦਵ ਵਜੋਂ ਹੋਈ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਤੋਂ ਸੈਲਫ ਡਰਾਈਵ ਕਾਰ ਲੈ ਕੇ ਆਇਆ ਸੀ। ਮੋਹਾਲੀ ’ਚ ਉਸ ਦੀ ਭੂਆ ਰਹਿੰਦੀ ਹੈ ਤੇ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਰਾਏ ’ਤੇ ਕਾਰ ਲਈ ਸੀ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਜਾਂਚ ਦੌਰਾਨ ਕਾਰ ਦਾ ਮਾਲਕ ਵੀ ਘਟਨਾ ਸਥਾਨ ’ਤੇ ਪਹੁੰਚਿਆ ਤੇ ਇਹ ਗੱਲ ਦੱਸੀ।
ਦੂਜੇ ਪਾਸੇ ਪੁਲਿਸ ਨੇ ਲਾਸ਼ ਅਤੇ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਸਾਹਮਣੇ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਡਰਾਈਵਰ ਕਿਰਾਏ ਦੀ ਕਾਰ ਲੈ ਕੇ ਕਿੱਥੇ ਜਾ ਰਿਹਾ ਸੀ, ਕੀ ਪਾਣੀ ’ਚ ਵਹਿਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋਣ ’ਤੇ ਚਾਲਕ ਦੀ ਮੌਤ ਹੋ ਗਈ, ਕੀ ਕਾਰ ਡਰਾਈਵਰ ਕਿਸੇ ਯਾਤਰੀ ਨੂੰ ਛੱਡਣ ਜਾਂ ਲੈਣ ਜਾ ਰਿਹਾ ਸੀ, ਕੀ ਉਸ ਨਾਲ ਕਾਰ ’ਚ ਕੋਈ ਮੌਜੂਦ ਸੀ। ਨਾਲ ਹੀ ਪੁਲਿਸ ਉਸ ਦੇ ਜਾਣਕਾਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਟਿਆਲਾ ਦੀ ਰਾਓ ਨਦੀ ’ਚ ਗੱਡੀ ਸਮੇਤ ਵਿਅਕਤੀ ਵਹਿਣ ਤੋਂ ਬਾਅਦ ਲਾਸ਼ ਅਤੇ ਗੱਡੀ ਤਾਂ ਮਿਲ ਗਈ ਪਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਟਾਂਡਾ ਦੇ ਆਸਪਾਸ ਦੇ ਪਿੰਡਾਂ ’ਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜੇ ਪਹਿਲਾਂ ਵਾਂਗ ਬਰਸਾਤ ਦੇ ਮੌਸਮ ਦੌਰਾਨ ਇਸ ਵਾਰ ਵੀ ਰਾਓ ਨਦੀ ਦਾ ਪਾਣੀ ਤਬਾਹੀ ਮਚਾ ਦਿੰਦਾ ਹੈ ਤਾਂ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ।
ਹਾਦਸੇ ਤੋਂ ਬਾਅਦ ਵੀ ਮੋਹਾਲੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਨਤਾ ਦੀ ਸੁਰੱਖਿਆ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਦੀ ਜ਼ਿਆਦਾ ਹੁੰਦੀ ਹੈ, ਉਦੋਂ ਵੀ ਲੋਕ ਪਾਰ ਕਰਦੇ ਰਹਿੰਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇੱਥੇ ਨੋ-ਐਂਟਰੀ ਅਤੇ ਜਾਣੂ ਕਰਵਾਉਣ ਲਈ ਬੋਰਡ ਵੀ ਲਾਉਣੇ ਚਾਹੀਦੇ ਹਨ ਤਾਂ ਕਿ ਕਿਸੇ ਦੀ ਜਾਨ ਨਾ ਜਾ ਸਕੇ।
Post navigation
ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਈ ਗੱਡੀ, ਪੰਜ ਕਾਂਵੜੀਆਂ ਦੀ ਮੌ+ਤ
ਬਾਰਡਰ-2 ‘ਚ ਸੰਨੀ ਦਿਓਲ ਦੇ ਨਾਲ ਗਦਰ ਮਚਾਵੇਗਾ ਪੰਜਾਬੀ ਚੌਬਰ ਦਿਲਜੀਤ ਦੋਸਾਂਝ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us