ਬਾਰਡਰ-2 ‘ਚ ਸੰਨੀ ਦਿਓਲ ਦੇ ਨਾਲ ਗਦਰ ਮਚਾਵੇਗਾ ਪੰਜਾਬੀ ਚੌਬਰ ਦਿਲਜੀਤ ਦੋਸਾਂਝ

ਬਾਰਡਰ-2 ‘ਚ ਸੰਨੀ ਦਿਓਲ ਦੇ ਨਾਲ ਗਦਰ ਮਚਾਵੇਗਾ ਪੰਜਾਬੀ ਚੌਬਰ ਦਿਲਜੀਤ ਦੋਸਾਂਝ

ਜਲੰਧਰ (ਵੀਓਰੀ ਡੈਸਕ) ਸੁਪਰਸਟਾਰ ਦਿਲਜੀਤ ਦੋਸਾਂਝ ਆਏ ਦਿਨ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਅੱਜ ਹਾਲੀਵੁੱਡ ਤੱਕ ਦਿਲਜੀਤ ਦੋਸਾਂਝ ਦੀ ਤੂਤੀ ਬੋਲਦੀ ਹੈ। ਇਸ ਸਮੇਂ ਦਿਲਜੀਤ ਦੋਸਾਂਝ ਆਪਣੇ ਇਲੂਮਿਨਾਟੀ ਸ਼ੋਅ ਦੇ ਟੂਰ ਕਾਰਨ ਚਰਚਾ ਵਿੱਚ ਹਨ। ਜਿੱਥੇ ਉਨ੍ਹਾਂ ਦਾ ਹਰ ਸ਼ੋਅ ਸੋਲਡ ਆਊਟ ਜਾ ਰਿਹਾ ਹੈ, ਉੱਥੇ ਹੀ ਬਾਲੀਵੁੱਡ ਵਿੱਚ ਵੀ ਦਿਲਜੀਤ ਦੋਸਾਂਝ ਆਏ ਦਿਨ ਨਵੇਂ ਪ੍ਰਾਜੈਕਟਾਂ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਆ ਰਹੇ ਹਨ।

ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਦੋਸਾਂਝ ਬਾਲੀਵੁੱਡ ਵਿੱਚ ਧਾਕੜ ਹੀਰੋ ਸੰਨੀ ਦਿਓਲ ਦੇ ਨਾਲ ਫਿਲਮ ਵਿੱਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਲੰਬੇ ਸਮੇਂ ਬਾਅਦ ਗਦਰ-2 ਦੇ ਨਾਲ ਧਮਾਕੇਦਾਰ ਵਾਪਸੀ ਕਰ ਚੁੱਕੇ ਧਾਕੜ ਅਦਾਕਾਰ ਸੰਨੀ ਦਿਓਲ ਇਸ ਸਮੇਂ ਆਪਣੀ ਨਵੀਂ ਫਿਲਮ ਬਾਰਡਰ-2 ਨੂੰ ਲੈ ਕੇ ਸੁਰੱਖੀਆਂ ਵਿੱਚ ਹਨ। ਕਰੀਬ 27 ਸਾਲ ਪਹਿਲਾਂ ਰਿਲੀਜ਼ ਹੋਈ ਬਾਰਡਰ ਫਿਲਮ ਨੇ ਉਸ ਸਮੇਂ ਬਾਕਸ ਆਫਿਸ ‘ਤੇ ਖਾਸੀ ਕਮਾਈ ਕੀਤੀ ਸੀ, ਇਸ ਦੌਰਾਨ ਬਾਰਡਰ ਫਿਲਮ ਦੀ 27ਵੀਂ ਵਰ੍ਹੇਗੰਢ ਮੌਕੇ ਸੰਨੀ ਦਿਓਲ ਬਾਰਡਰ-2 ਦੇ ਨਾਲ ਦਰਸ਼ਕਾਂ ਨੂੰ ਤੋਹਫਾ ਦੇ ਸਕਦੇ ਹਨ।

ਇਸ ਦੇ ਨਾਲ ਹੀ ਦਰਸ਼ਕਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਇੱਕ ਹੋਰ ਖੁਸ਼ੀ ਮਿਲਣ ਜਾ ਰਹੀ ਹੈ, ਫਿਲਮ ਦੀ ਸਟਾਰ ਕਾਸਟ ਨੂੰ ਲੈ ਕੇ, ਦਰਅਸਲ ਫਿਲਮ ਦੀ ਸਟਾਰ ਕਾਸਟ ‘ਚ ਸੰਨੀ ਦਿਓਲ ਦੇ ਨਾਲ-ਨਾਲ ਆਯੂਸ਼ਮਾਨ ਖੁਰਾਣਾ ਤੇ ਸੁਪਰਸਟਾਰ ਦਿਲਜੀਤ ਦੋਸਾਂਝ ਨਜ਼ਰ ਆ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਅਨੁਰਾਗ ਸਿੰਘ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਵੀ ਨਜ਼ਰ ਆ ਸਕਦੇ ਹਨ। ਹਾਲਾਂਕਿ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿਲਜੀਤ ਫਿਲਮ ‘ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਬਾਰੇ ਵੀ ਜਾਣਕਾਰੀ ਮਿਲਣੀ ਬਾਕੀ ਹੈ।

ਤੁਹਾਨੂੰ ਦੱਸ ਦੇਈਏ ਕਿ ਜਿੱਥੇ ਅਨੁਰਾਗ ਸਿੰਘ ਫਿਲਮ ਦੇ ਨਿਰਦੇਸ਼ਕ ਹਨ, ਉੱਥੇ ਹੀ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਹਨ। ਫਿਲਮ ਮੇਕਰ ਇਹ ਮੰਨ ਕੇ ਚੱਲ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਫਿਲਮ ਨੂੰ ਵੱਡੇ ਪੱਧਰ ‘ਤੇ ਹਿੱਟ ਕਰਵਾਉਣਾ ਹੈ ਤਾਂ ਫਿਲਮ ਦੀ ਸਟੋਰੀ ਦੇ ਨਾਲ-ਨਾਲ ਫਿਲਮ ਦੀ ਸਟਾਰ ਕਾਸਟ ‘ਤੇ ਵੀ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਜਾਵੇ। ਇਸ ਲਈ ਹੀ ਫਿਲਮ ਦੀ ਸਟਾਰ ਕਾਸਟ ਉੱਪਰ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ।

error: Content is protected !!