SGPC ਦਫ਼ਤਰ ‘ਚ ਭਿੜੇ ਮੁਲਾਜ਼ਮ, ਇੱਕ ਦਾ ਹੋਇਆ ਕ.ਤਲ ,ਅਕਾਊਂਟ ਕਲਰਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ

SGPC ਦਫ਼ਤਰ ‘ਚ  ਮੁਲਾਜ਼ਮਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ ਹੋਈ ਹੈ। ਜਿਸ ਵਿੱਚ ਮੁਲਾਜ਼ਮ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਹਾਂ ‘ਚ ਖਾਣਾ ਖਾਣ ਦੇ ਦੌਰਾਨ ਮਮੂਲੀ ਤਕਰਾਰ ਨੂੰ ਲੈ ਕੇ ਝਗੜਾ ਹੋਇਆ ਹੈ। ਪਹਿਲਾਂ ਇੱਕ ਦੂਜੇ ਦੇ ਨਾਲ  ਗਾਲੀ ਗਲੋਚ ਕੀਤੀ ਅਤੇ ਬਾਅਦ ‘ਚ ਇੱਕ ਦੂਜੇ ‘ਤੇ ਕਿਰਪਾਨ ਨਾਲ ਹਮਲੇ ਕੀਤੇ।

ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬਰਾਂਚ ਦੇ ਦਰਬਾਰਾ ਸਿੰਘ ਨੂੰ ਤਲਵਾਰ ਮਾਰੀ ਹੈ। ਦਰਬਾਰਾ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ ਐੱਸ. ਜੀ. ਪੀ. ਸੀ ਦੇ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਖਾਣਾ ਖਾਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ।

error: Content is protected !!