ਮਹਿਲਾ ਨਾਲ ਇਤਰਾਜ਼ਯੋਗ ਹਾਲਤ ‘ਚ ਫੜ੍ਹਿਆ ਗਿਆ ਪੁਲਿਸ ਇੰਸਪੈਕਟਰ, ਘਰਵਾਲੀ ਨੇ ਦੋਨਾਂ ਦਾ ਕੁੱਟ-ਕੁੱਟ ਬਣਾ’ਤਾ ਮੋਰ

ਆਗਰਾ ਕਮਿਸ਼ਨਰੇਟ ਦੇ ਰਕਾਬਗੰਜ ਥਾਣੇ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਸ਼ਨੀਵਾਰ ਨੂੰ ਇੱਕ ਸ਼ਰਮਨਾਕ ਘਟਨਾ ਵਾਪਰੀ। ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਆਪਣੇ ਪ੍ਰੇਮੀ ਨਾਲ ਇਤਰਾਜਯੋਗ ਹਾਲਤ ’ਚ ਕਾਬੂ ਕੀਤਾ ਗਿਆ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਉਕਤ ਪ੍ਰੇਮੀ ਦੇ ਪਰਿਵਾਰ ਵਾਲਿਆਂ ਨੇ ਦੋਹਾਂ ਨੂੰ ਰੰਗੇ ਹੱਥੋਂ ਕਾਬੂ ਅਤੇ ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ। ਦੱਸ ਦਈਏ ਕਿ ਇਹ ਸਾਰਾ ਹੰਗਾਮਾ ਮੁਜ਼ੱਫਰਨਗਰ ਦੇ ਇੰਸਪੈਕਟਰ ਥਾਣਾ ਇੰਚਾਰਜ ਸ਼ੈਲੀ ਰਾਣਾ ਦੀ ਸਰਕਾਰੀ ਰਿਹਾਇਸ਼ ’ਤੇ ਹੋਇਆ ਸੀ। ਦੋਹਾਂ ਨੂੰ ਇਤਰਾਜ਼ਯੋਗ ਹਾਲਤ ’ਚ ਕਾਬੂ ਕਰਨ ਪ੍ਰੇਮੀ ਦੀ ਪਤਨੀ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਦੋਹਾਂ ਨੂੰ ਕੁੱਟਿਆ।

ਮਿਲੀ ਜਾਣਕਾਰੀ ਮੁਤਾਬਿਕ ਰਕਾਬਗੰਜ ਥਾਣੇ ਦੀ ਇੰਚਾਰਜ ਇੰਸਪੈਕਟਰ ਸ਼ੈਲੀ ਰਾਣਾ ਮਹਿਲਾ ਥਾਣੇ ਦੇ ਪਿੱਛੇ ਸਰਕਾਰੀ ਘਰ ਵਿੱਚ ਰਹਿੰਦੀ ਹੈ। ਸ਼ਨੀਵਾਰ ਸ਼ਾਮ ਕਰੀਬ 4 ਵਜੇ ਦੋ ਔਰਤਾਂ ਸਮੇਤ 4-5 ਨੌਜਵਾਨਾਂ ਨੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਉਹ ਘਰ ਅੰਦਰ ਦਾਖ਼ਲ ਹੋਏ। ਅੰਦਰੋਂ ਮਹਿਲਾ ਇੰਸਪੈਕਟਰ ਅਤੇ ਮੁਜ਼ੱਫਰਨਗਰ ਵਿੱਚ ਤਾਇਨਾਤ ਇੰਸਪੈਕਟਰ ਪਵਨ ਨਗਰ ਨੂੰ ਖਿੱਚ ਕੇ ਬਾਹਰ ਲੈ ਗਏ। ਵਾਇਰਲ ਵੀਡੀਓ ‘ਚ ਨੌਜਵਾਨਾਂ ਨੇ ਦੋਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਮਹਿਲਾ ਇੰਸਪੈਕਟਰ ਦੇ ਦੋਵੇਂ ਹੱਥ ਫੜ ਕੇ ਉਸ ਨੂੰ ਥੱਪੜ ਮਾਰ ਦਿੱਤਾ। ਹੱਥ ਮਰੋੜਿਆ। ਮੁਜ਼ੱਫਰਨਗਰ ਦੇ ਇੰਸਪੈਕਟਰ ਦੀ ਪਤਨੀ ਨੇ ਉਸ ਨਾਲ ਬਦਸਲੂਕੀ ਕੀਤੀ। ਕਾਫੀ ਦੇਰ ਤੱਕ ਰੌਲਾ ਪੈਂਦਾ ਰਿਹਾ। ਇਸ ਦੌਰਾਨ ਸੂਚਨਾ ਮਿਲਣ ’ਤੇ ਏਸੀਪੀ ਸਦਰ ਸੁਕੰਨਿਆ ਸ਼ਰਮਾ ਮੌਕੇ ’ਤੇ ਪੁੱਜੇ। ਕੁਝ ਸਮੇਂ ਬਾਅਦ ਡੀਸੀਪੀ ਸਿਟੀ ਸੂਰਜ ਰਾਏ ਵੀ ਪਹੁੰਚ ਗਏ। ਦੱਸ ਦਈਏ ਕਿ ਇੰਸਪੈਕਟਰ ਸ਼ੈਲੀ ਰਾਣਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁੱਛਗਿੱਛ ਦੌਰਾਨ ਇਕ ਔਰਤ ਨੇ ਪੁਲਿਸ ਨੂੰ ਆਪਣਾ ਨਾਂ ਗੀਤਾ ਨਾਗਰ ਦੱਸਿਆ। ਉਸ ਨੇ ਆਪਣੇ ਪਤੀ ਪਵਨ ਨਗਰ ਨੂੰ ਮਹਿਲਾ ਇੰਸਪੈਕਟਰ ਦੇ ਘਰੋਂ ਫੜਿਆ ਹੈ। ਪਵਨ ਨਾਗਰ ਮੁਜ਼ੱਫਰਨਗਰ ‘ਚ ਤਾਇਨਾਤ ਸੀ। ਉਸਦਾ ਵਿਜੀਲੈਂਸ ’ਚ ਤਬਾਦਲਾ ਹੋ ਗਿਆ ਹੈ। ਇੱਕ ਮਹੀਨੇ ਤੋਂ ਮੈਡੀਕਲ ਛੁੱਟੀ ‘ਤੇ ਹਨ। ਘਰ ਤੋਂ ਉਸਦਾ ਪਤੀ ਇਹ ਕਹਿ ਘਰ ਛੱਡ ਦਿੱਤਾ ਸੀ ਕਿ ਉਹ ਤਬਾਦਲਾ ਰੋਕਣ ਜਾ ਰਿਹਾ ਹੈ। ਇਸ ਤੋਂ ਬਾਅਦ ਕਈ ਦਿਨਾਂ ਤੋਂ ਘਰ ਵਿਚ ਕੋਈ ਸੰਪਰਕ ਨਹੀਂ ਸੀ।

ਉਸ ਨੂੰ ਸ਼ੱਕ ਸੀ ਕਿ ਉਸਦਾ ਪਤੀ ਆਗਰਾ ਸਥਿਤ ਮਹਿਲਾ ਇੰਸਪੈਕਟਰ ਦੇ ਘਰ ਹੋਵੇਗਾ। ਉਹ ਆਪਣੇ ਭਰਾ ਜਵਾਲਾ ਨਗਰ, ਭਰਜਾਈ ਸੋਨੀਆ ਨਗਰ ਪੁੱਤਰ ਅਧਿਰਾਜ ਨਗਰ ਨਾਲ ਆਗਰਾ ਆਈ ਸੀ। ਸਿੱਧੇ ਮਹਿਲਾ ਇੰਸਪੈਕਟਰ ਦੀ ਰਿਹਾਇਸ਼ ‘ਤੇ ਪਹੁੰਚ ਗਏ। ਪਤੀ ਦੀ ਕਾਰ ਬਾਹਰ ਖੜ੍ਹੀ ਸੀ। ਉਸ ਨੇ ਮਹਿਲਾ ਇੰਸਪੈਕਟਰ ’ਤੇ ਗੰਭੀਰ ਦੋਸ਼ ਲਾਏ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਦੀ ਪਤਨੀ ਦੇ ਨਾਲ ਦੋ ਵਿਅਕਤੀ ਵੀ ਆਏ ਸਨ। ਬਾਅਦ ਵਿੱਚ ਉਹ ਭੱਜ ਗਏ। ਮਾਮਲਾ ਸਾਰਾ ਵੀਡੀਓ ‘ਚ ਕੈਦ ਹੋ ਗਿਆ ਹੈ।

error: Content is protected !!