ਨਾਬਾਲਿਗ ਕੁੜੀ ਨੂੰ ਭਜਾ ਕੇ ਲੈ ਗਿਆ ਘਰੋਂ, ਹਿਮਾਚਲ ਮੌਜ-ਮਸਤੀ ਕਰਕੇ ਛੱਡ ਗਿਆ ਪੁਲਿਸ ਥਾਣੇ, ਹੁਣ ਖੁਦ ਹੋਇਆ ਫਿਰਦਾ ਫਰਾਰ

ਨਾਬਾਲਿਗ ਕੁੜੀ ਨੂੰ ਭਜਾ ਕੇ ਲੈ ਗਿਆ ਘਰੋਂ, ਹਿਮਾਚਲ ਮੌਜ-ਮਸਤੀ ਕਰਕੇ ਛੱਡ ਗਿਆ ਪੁਲਿਸ ਥਾਣੇ, ਹੁਣ ਖੁਦ ਹੋਇਆ ਫਿਰਦਾ ਫਰਾਰ

ਅਬੋਹਰ (ਵੀਓਪੀ ਬਿਊਰੋ) ਫਾਜ਼ਿਲਕਾ ਦੇ ਅਬੋਹਰ ਤੋਂ ਇੱਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਕੁੜੀ ਨੂੰ ਘਰ ਤੋਂ ਭਜਾ ਕੇ ਲੈ ਗਿਆ ਅਤੇ ਫਿਰ ਕੁਝ ਦਿਨ ਪਹਾੜਾ ਵਵਿੱਚ ਮੌਜ ਮਸਤੀ ਕਰਨ ਤੋਂ ਬਾਅਦ ਵਾਪਿਸ ਛੱਡ ਗਿਆ। ਉਕਤ ਮਾਮਲੇ ਵਿੱਚ ਪੁਲਿਸ ਨੇ ਪਿੰਡ ਕਰਮ ਪੱਟੀ ਦੇ ਰਹਿਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਨਾਬਾਲਿਗ ਲੜਕੀ ਨੂੰ ਬਰਾਮਦ ਕਰ ਲਿਆ ਹੈ। ਜਦਕਿ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੱਸਿਆ ਕਿ ਉਨ੍ਹਾਂ ਦੀ 16 ਸਾਲਾ ਲੜਕੀ 28 ਜੁਲਾਈ ਨੂੰ ਘਰੋਂ ਲਾਪਤਾ ਹੋ ਗਈ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਪਿੰਡ ਕਰਮ ਪੱਟੀ ਦਾ ਰਹਿਣ ਵਾਲਾ ਵਿਜੇ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਜਿਸਦੀ ਸ਼ਿਕਾਇਤ ਉਨ੍ਹਾ ਨੇ ਪੁਲਿਸ ਕੋਲ ਦਰਜ ਕਰਵਾਈ। ਦੂਜੇ ਪਾਸੇ ਲੜਕੀ ਦਾ ਦੋਸ਼ ਹੈ ਕਿ ਵਿਜੇ ਉਸ ਨੂੰ ਹਿਮਾਚਲ ਲੈ ਗਿਆ ਸੀ ਅਤੇ ਨੌਕਰੀ ਦਾ ਵਾਅਦਾ ਕੀਤਾ ਸੀ। ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੁਲਜ਼ਮ 2 ਅਗਸਤ ਨੂੰ ਉਸ ਨੂੰ ਥਾਣੇ ਛੱਡ ਗਿਆ ਸੀ। ਪਰਿਵਾਰਕ ਮੈਂਬਰ ਲੜਕੀ ਦੀ ਮੈਡੀਕਲ ਜਾਂਚ ਕਰਵਾਉਣ ਦੀ ਮੰਗ ਕਰ ਰਹੇ

ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ।

error: Content is protected !!