ਮਾਂ ਵੱਲੋਂ ਮੱਥਾ ਚੁੰਮ ਕੇ ਸਕੂਲ ਭੇਜੇ ਵਿਦਿਆਰਥੀ ਦੀ ਕੁਝ ਹੀ ਪਲਾਂ ‘ਚ ਵਾਪਸ ਆਈ ਲਾ×ਸ਼, ਬੇਕਾਬੂ ਬੱਸ ‘ਚੋਂ ਡਿੱਗਾ ਹੇਠਾਂ

ਮਾਂ ਵੱਲੋਂ ਮੱਥਾ ਚੁੰਮ ਕੇ ਸਕੂਲ ਭੇਜੇ ਵਿਦਿਆਰਥੀ ਦੀ ਕੁਝ ਹੀ ਪਲਾਂ ‘ਚ ਵਾਪਸ ਆਈ ਲਾ×ਸ਼, ਬੇਕਾਬੂ ਬੱਸ ‘ਚੋਂ ਡਿੱਗਾ ਹੇਠਾਂ

ਜਗਰਾਓਂ (ਵੀਓਪੀ ਬਿਊਰੋ-): ਜਗਰਾਉਂ ਤੋਂ ਅੱਜ ਤੜਕਸਾਰ ਹੀ ਬੇਹੱਦ ਮਾੜੀ ਖਬਰ ਸਾਹਮਣੇ ਆਈ ਹੈ। ਇੱਥੇ ਅੱਜ ਸਵੇਰ ਦੇ ਸਮੇਂ ਹੀ ਵਾਪਰੇ ਸੜਕ ਹਾਦਸੇ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਰਾਏਕੋਟ ਰੋਡ ’ਤੇ ਇੱਕ ਨਿੱਜੀ ਸਕੂਲ ਦੀ ਬੱਸ ਘਰਾਂ ਵਿੱਚੋਂ ਵਿਦਿਆਰਥੀਆਂ ਨੂੰ ਪਿੱਕ ਕਰਕੇ ਸਕੂਲ ਜਾ ਰਹੀ ਸੀ ਤਾਂ ਬੱਸ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਇਸ ਦੌਰਾਨ ਉਹ ਸੜਕ ਕਿਨਾਰੇ ਖੜੇ ਦਰੱਖਤ ਦੇ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।
ਮੁੱਢਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਇੱਕ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਰੋਜ਼ਾਨਾ ਦੀ ਤਰ੍ਹਾਂ ਨੇੜਲੇ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਆ ਰਹੀ ਸੀ। ਇਸ ਦੌਰਾਨ ਹੀ ਸਥਾਨਕ ਰਾਏਕੋਟ ਰੋਡ ‘ਤੇ ਸਾਇੰਸ ਕਾਲਜ ਨੇੜੇ ਬੱਸ ਅਚਾਨਕ ਸੰਤੁਲਨ ਗੁਆ ​​ਬੈਠੀ ਅਤੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਵਿਦਿਆਰਥੀ ਦੀ ਬੱਸ ‘ਚੋਂ ਡਿੱਗ ਕੇ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਰਾਹਗੀਰਾਂ ਨੇ ਵੱਖ-ਵੱਖ ਵਾਹਨਾਂ ਵਿੱਚ ਸਵਾਰ ਹੋ ਕੇ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

error: Content is protected !!