ਪਿਓ-ਪੁੱਤਰ ਨੇ ਜ਼ਹਿਰ ਖਾਕੇ ਕੀਤੀ ਆ+ਤ+ਮ-ਹੱ+ਤਿ+ਆ, ਪੁੱਤਰ ਸੀ ਅੰਧਰੰਗ ਤੋਂ ਪੀੜਤ,ਬਾਕੀ ਪਰਿਵਾਰ ਸੀ ਵਿਦੇਸ਼

ਚੰਡੀਗੜ੍ਹ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਸੈਕਟਰ-20 ਸਥਿਤ ਘਰ ‘ਚ ਪਿਓ-ਪੁੱਤ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕਾਂ ਦੀ ਪਛਾਣ ਹਰਮਨਪ੍ਰੀਤ ਸਿੰਘ (28 ਸਾਲ) ਅਤੇ ਉਸ ਦੇ ਪਿਤਾ ਸੁਰਿੰਦਰ ਸਿੰਘ ਵਜੋਂ ਹੋਈ ਹੈ।

ਉਹ ਦੋਵੇਂ ਇਸ ਘਰ ਵਿਚ ਇਕੱਲੇ ਰਹਿੰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਬਾਕੀ ਪਰਿਵਾਰ ਵਿਦੇਸ਼ ‘ਚ ਰਹਿੰਦਾ ਹੈ। ਮ੍ਰਿਤਕ ਪੁੱਤਰ ਅਧਰੰਗ ਤੋਂ ਪੀੜਤ ਸੀ।

ਉਹ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇਸ ਮਾਮਲੇ ਨੂੰ ਲੈ ਕੇ ਦੋਵੇਂ ਪਿਉ-ਪੁੱਤਰ ਕਈ ਦਿਨਾਂ ਤੋਂ ਤਣਾਅ ਵਿਚ ਸਨ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਰੋਜ਼ਾਨਾ ਵਾਂਗ ਸਵੇਰੇ ਘਰੋਂ ਬਾਹਰ ਨਹੀਂ ਆਏ ਤਾਂ ਲੋਕਾਂ ਨੂੰ ਸ਼ੱਕ ਹੋਇਆ।

ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੋਹਾਂ ਦੀਆਂ ਲਾਸ਼ਾਂ ਕਮਰੇ ‘ਚ ਬੈੱਡ ‘ਤੇ ਪਈਆਂ ਸਨ।

error: Content is protected !!