ਪੰਜਾਬ ਪੁਲਿਸ ਦੀ ਗੁੰਡਾਗਰਦੀ!… ਭੋਗਪੁਰ ‘ਚ ASI ਨੇ ਤਿੰਨ ਨੌਜਵਾਨਾਂ ਦਾ ਸ਼ਰੇਆਮ ਚਾੜਿਆ ਕੁੱਟਾਪਾ

ਪੰਜਾਬ ਪੁਲਿਸ ਦੀ ਗੁੰਡਾਗਰਦੀ!… ਭੋਗਪੁਰ ‘ਚ ASI ਨੇ ਤਿੰਨ ਨੌਜਵਾਨਾਂ ਦਾ ਸ਼ਰੇਆਮ ਚਾੜਿਆ ਕੁੱਟਾਪਾ

ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਭੋਗਪੁਰ ਤੋਂ ਪੰਜਾਬ ਪੁਲਿਸ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਥਿਤ ਇੱਕ ASI ਨੇ ਤਿੰਨ ਨੌਜਵਾਨਾਂ ਦੀ ਖੂਬ ਕੁੱਟਮਾਰ ਕੀਤੀ, ASI ਨੇ ਨੌਜਵਾਨਾਂ ਨੂੰ ਲੱਤਾਂ ਮਾਰ ਮਾਰ ਕੇ ਕੁੱਟਿਆ ਅਤੇ ਥੱਪੜ ਵੀ ਨੌਜਵਾਨਾਂ ਦੇ ਮਾਰੇ। ਉਕਤ ਘਟਨਾ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਸਾਰਾ ਮਾਮਲਾ ਕੀ ਹੈ ਇਸ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ।

ਕੁਝ ਕੁ ਸੈਕੰਡ ਦੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਤਿੰਨ ਨੌਜਵਾਨਾਂ ਨੂੰ ਰਾਹ ਵਿੱਚ ਕੁੱਟਮਾਰ ਕਰ ਰਿਹਾ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਭਾਗ ਨੇ ASI ਨੂੰ ਲਾਈਨ ਹਾਜਰ ਕਰ ਦਿੱਤਾ ਹੈ।

 

error: Content is protected !!