ਕਰੋੜਾਂ ਦੇ ਕਰਜ਼ੇ ਤੋਂ ਪਰੇਸ਼ਾਨ ਪਤੀ-ਪਤਨੀ ਮੋਟਰਸਾਈਕਲ ‘ਤੇ ਪਹੁੰਚੇ ਹਰਿਦੁਆਰ, ਸੈਲਫੀ ਲੈਕੇ ਘਰਦਿਆਂ ਨੂੰ ਭੇਜੀ ਤੇ ਫਿਰ ਗੰਗਾ ‘ਚ ਛਾਲ ਮਾਰ ਕੇ ਕੀਤੀ ਖੁਦ+ਕੁਸ਼ੀ

ਕਰੋੜਾਂ ਦੇ ਕਰਜ਼ੇ ਤੋਂ ਪਰੇਸ਼ਾਨ ਪਤੀ-ਪਤਨੀ ਮੋਟਰਸਾਈਕਲ ‘ਤੇ ਪਹੁੰਚੇ ਹਰਿਦੁਆਰ, ਸੈਲਫੀ ਲੈਕੇ ਘਰਦਿਆਂ ਨੂੰ ਭੇਜੀ ਤੇ ਫਿਰ ਗੰਗਾ ‘ਚ ਛਾਲ ਮਾਰ ਕੇ ਕੀਤੀ ਖੁਦ+ਕੁਸ਼ੀ

ਸਹਾਰਨਪੁਰ (ਵੀਓਪੀ ਬਿਊਰੋ) – ਬਿਨਾਂ ਲੋੜ ਤੇ ਸੋਚ ਤੋਂ ਚੁੱਕਿਆ ਕਰਜ਼ ਕਈ ਵਾਰ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ। ਵੈਸੇ ਸਿਆਣੇ ਕਹਿੰਦੇ ਹਨ ਕਿ ਕਰਜ਼ਾ ਤਾਂ ਜ਼ਰੂਰਤ ਪੈਣ ‘ਤੇ ਵੀ ਨਾ ਚੁੱਕਿਆ ਜਾਵੇ ਤਾਂ ਬਿਹਤਰ ਹੈ। ਪਰ ਕਈ ਵਾਰ ਲੋਕ ਅਜਿਹੀਆਂ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ ਕਿ ਕਰਜ਼ਾਂ ਚੁੱਕਣ ਤੋਂ ਇਲਾਵਾ ਹੋਰ ਕੋਈ ਚਾਰਾ ਬੱਚਦਾ ਹੀ ਨਹੀਂ ਹੈ। ਅੱਜ ਜੋ ਅਸੀ ਗੱਲ ਕਰਨ ਜਾ ਰਹੇ ਹਾਂ, ਉਹ ਤੁਹਾਨੂੰ ਝੰਜੋੜ ਕੇ ਰੱਖ ਦੇਵੇਗੀ। ਯੂਪੀ ‘ਚ ਇੱਕ ਵਿਆਹੁਤਾ ਜੋੜੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰਾ ਇਲਾਕਾ ਸੋਗ ਮਨਾ ਰਿਹਾ ਹੈ।

ਯੂਪੀ ਦੇ ਸਹਾਰਨਪੁਰ ਦੇ ਰਹਿਣ ਵਾਲੇ ਇੱਕ ਵਪਾਰੀ ਨੇ ਪਤਨੀ ਸਮੇਤ ਖੁਦਕੁਸ਼ੀ ਕਰ ਲਈ। ਹਰਿਦੁਆਰ ‘ਚ ਜੋੜੇ ਨੇ ਗੰਗਾ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੇਰ ਸ਼ਾਮ ਤੱਕ ਪਤਨੀ ਦੀ ਲਾਸ਼ ਨਹੀਂ ਮਿਲ ਸਕੀ ਸੀ। ਇਸ ਦੌਰਾਨ ਪਤੀ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਹੈ। ਮਰਨ ਤੋਂ ਪਹਿਲਾਂ ਪਤੀ-ਪਤਨੀ ਨੇ ਇਕ ਸੁਸਾਈਡ ਨੋਟ ਛੱਡਿਆ ਸੀ, ਜਿਸ ‘ਚ ਉਨ੍ਹਾਂ ਨੇ ਕਰਜ਼ੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਸੀ। ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੋੜੇ ਦੇ ਦੋ ਮਾਸੂਮ ਬੱਚੇ ਹਨ।

ਤੁਹਾਨੂੰ ਦੱਸ ਦੇਈਏ ਕਿ ਸਹਾਰਨਪੁਰ ਦੇ ਰਹਿਣ ਵਾਲੇ ਇਸ ਸਰਾਫਾ ਵਪਾਰੀ ਦਾ ਨਾਂ ਸੌਰਭ ਬੱਬਰ ਹੈ ਅਤੇ ਉਸ ਦੀ ਪਤਨੀ ਦਾ ਨਾਂ ਮੋਨਾ ਬੱਬਰ ਹੈ। ਦੋਵਾਂ ਨੇ ਬਾਈਕ ਰਾਹੀਂ ਲਗਭਗ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਹਰਿਦੁਆਰ ਪਹੁੰਚੇ, ਫਿਰ ਆਖਰੀ ਵਾਰ ਇਕੱਠੇ ਸੈਲਫੀ ਲਈ, ਇਸ ਨੂੰ ਆਪਣੇ ਦੋਸਤ ਦੇ ਵਟਸਐਪ ‘ਤੇ ਸੁਸਾਈਡ ਨੋਟ ਦੇ ਨਾਲ ਭੇਜਿਆ। ਇਸ ਤੋਂ ਬਾਅਦ ਉਸ ਨੇ ਗੰਗਾ ਨਹਿਰ ਵਿੱਚ ਛਾਲ ਮਾਰ ਦਿੱਤੀ। ਸੌਰਭ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਮੋਨਾ ਦੀ ਲਾਸ਼ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਸੌਰਭ ‘ਤੇ ਕਰੋੜਾਂ ਰੁਪਏ ਦਾ ਕਰਜ਼ਾ ਸੀ। ਉਹ ਵਿਆਜ ਦੀਆਂ ਕਿਸ਼ਤਾਂ ਤੋਂ ਪ੍ਰੇਸ਼ਾਨ ਸੀ।

ਮਜਬੂਰੀ ਵਿੱਚ ਉਸਨੇ ਆਪਣੀ ਪਤਨੀ ਮੋਨਾ ਦੇ ਨਾਲ ਹਰਿਦੁਆਰ ਦੀ ਗੰਗਾ (ਗੰਗਾ ਨਹਿਰ) ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ‘ਚ ਸੌਰਭ ਨੇ ਲਿਖਿਆ ਕਿ ਉਹ ਕਰਜ਼ੇ ‘ਚ ਡੁੱਬਿਆ ਹੋਇਆ ਸੀ ਅਤੇ ਵਿਆਜ ਦੇਣ ਤੋਂ ਤੰਗ ਆ ਚੁੱਕਾ ਸੀ, ਹੁਣ ਉਸ ਨੂੰ ਹੋਰ ਵਿਆਜ ਨਹੀਂ ਦਿੱਤਾ ਜਾ ਰਿਹਾ। ਇਸ ਲਈ ਅਸੀਂ ਮੌਤ ਨੂੰ ਗਲੇ ਲਗਾਉਣ ਜਾ ਰਹੇ ਹਾਂ। ਸੌਰਭ ਦੀ ਲਾਸ਼ ਕੱਲ੍ਹ (12 ਅਗਸਤ) ਗੰਗਾਨਗਰ ਤੋਂ ਮਿਲੀ ਸੀ ਪਰ ਅਜੇ ਤੱਕ ਉਸ ਦੀ ਪਤਨੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਕਾਰੋਬਾਰੀ ਦੇ ਪਰਿਵਾਰ ‘ਚ ਹਫੜਾ-ਦਫੜੀ ਦਾ ਮਾਹੌਲ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਦੋਵਾਂ ਦਾ ਕਰੀਬ 18 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਵੱਡੀ ਲੜਕੀ ਦੀ ਉਮਰ 12 ਸਾਲ ਅਤੇ ਲੜਕਾ 7 ਸਾਲ ਦਾ ਹੈ ਜੋ ਕਿ ਲੱਤਾਂ ਤੋਂ ਅਪਾਹਜ ਹੈ, ਸੌਰਭ ਕਿਸ਼ਨਪੁਰਾ ਬਾਜ਼ਾਰ ਵਿੱਚ ਗਹਿਣੇ ਵੇਚਣ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ, ਉਹ ਕਮੇਟੀ ਪ੍ਰਣਾਲੀ (ਕਿਸ਼ਤਾਂ ‘ਤੇ ਪੈਸੇ ਉਧਾਰ) ਵੀ ਚਲਾਉਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸੌਰਭ ਨੇ ਕਰੀਬ 5 ਕਮੇਟੀਆਂ ਚਲਾਈਆਂ ਸਨ। ਇੱਕ ਕਮੇਟੀ ਵਿੱਚ 200 ਮੈਂਬਰ ਸਨ ਅਤੇ ਹਰੇਕ ਮੈਂਬਰ ਦੀ 2000 ਰੁਪਏ ਦੀ ਕਿਸ਼ਤ ਸੀ। ਸਾਰੀਆਂ ਕਮੇਟੀਆਂ ਦਾ ਕਾਰਜਕਾਲ ਖਤਮ ਹੋ ਗਿਆ ਸੀ ਅਤੇ ਹਰ ਇੱਕ ਨੂੰ ਪੈਸੇ ਦੇਣੇ ਪਏ ਸਨ, ਦੂਜੇ ਪਾਸੇ ਕਾਰੋਬਾਰ ਨੂੰ ਘਾਟਾ ਪੈ ਰਿਹਾ ਸੀ ਅਤੇ ਦੂਜੇ ਪਾਸੇ ਕਮੇਟੀ ਮੈਂਬਰਾਂ ਨੂੰ ਪੈਸੇ ਦੇਣੇ ਪਏ ਸਨ। ਜਦਕਿ ਸੌਰਭ ਕੋਲ ਪੈਸੇ ਨਹੀਂ ਸਨ। ਕਰਜ਼ਦਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ। ਇਸ ਸਭ ਤੋਂ ਤੰਗ ਆ ਕੇ ਸੌਰਭ ਨੇ ਇਹ ਕਦਮ ਚੁੱਕਿਆ। ਉਹ ਆਪਣੀ ਪਤਨੀ ਨੂੰ ਬਾਈਕ ‘ਤੇ ਬਿਠਾ ਕੇ ਸਹਾਰਨਪੁਰ ਤੋਂ ਕਰੀਬ 100 ਕਿਲੋਮੀਟਰ ਦੂਰ ਹਰਿਦੁਆਰ ਪਹੁੰਚਿਆ ਅਤੇ ਗੰਗਾ ਨਹਿਰ ‘ਚ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ ਘਰ ਆਖ਼ਰੀ ਕਾਲ ਕੀਤੀ, ਜਿਸ ਦੀ ਰਿਕਾਰਡਿੰਗ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਕਾਲ ਵਿੱਚ ਸੌਰਭ ਬੱਬਰ ਕਹਿ ਰਹੇ ਹਨ ਕਿ ਇਹ ਵੀਡੀਓ ਸਭ ਨੂੰ ਦਿਖਾਓ, ਅਸੀਂ ਹਰਿਦੁਆਰ ਵਿੱਚ ਹਾਂ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ, ਅਸੀਂ ਇੱਥੋਂ ਛਾਲ ਮਾਰਨ ਜਾ ਰਹੇ ਹਾਂ।

error: Content is protected !!