ਲੋਕਾਂ ਨੇ ਇਸ ਦੀ ਸੂਚਨਾ Police Control Room ‘ਤੇ ਦਿੱਤੀ l ਜਾਣਕਾਰੀ ਮਗਰੋਂ ਥਾਣਾ ਦਰੇਸੀ ਦੇ ਇੰਚਾਰਜ ਅਵਤਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ l ਪੁਲਿਸ ਨੇ ਦੇਖਿਆ ਕਿ ਕਤਲ ਹੋਏ ਵਿਅਕਤੀ ਦੇ ਦੋਵੇਂ ਹੱਥ ਮੋਬਾਈਲ ਫੋਨ ਦੇ ਚਾਰਜਰ ਦੀ ਤਾਰ ਨਾਲ ਬੰਨ੍ਹੇ ਹੋਏ ਹਨ lਮ੍ਰਿਤਕ ਦੀ ਗਰਦਨ ਵਿੱਚ ਇੱਕ ਕੱਪੜਾ ਵੀ ਸੀl
ਕਾਲੇ ਰੰਗ ਦੀ ਟੀ-ਸ਼ਰਟ ਪਹਿਨੇ ਇਸ ਵਿਅਕਤੀ ਦੇ ਸਰੀਰ ਉੱਪਰ ਹੋਰ ਕੋਈ ਵੀ ਕੱਪੜਾ ਨਹੀਂ ਸੀl ਪੁਲਿਸ ਕੋਈ ਅਜਿਹੇ ਦਸਤਾਵੇਜ਼ ਨਹੀਂ ਮਿਲੇ ਜਿਸ ਜ਼ਰੀਏ ਮ੍ਰਿਤਕ ਦੀ ਸ਼ਨਾਖਤ ਹੋ ਸਕੇ l ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
72 ਘੰਟੇ ਤੱਕ ਲਾਸ਼ ਦੀ ਸ਼ਨਾਖਤ ਕਰਵਾਉਣ ਮਗਰੋਂ ਪੋਸਟਮਾਰਟਮ ਕੀਤਾ ਜਾਵੇਗਾ l ਥਾਣਾ ਦਰੇਸੀ ਦੀ ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਹੱਲ ਕਰਨ ਲਈ ਇਲਾਕੇ ਵਿੱਚ ਲੱਗੇ cctv ਦੀ ਫੁਟੇਜ ਖੰਗਾਲੀ ਜਾ ਰਹੀ ਹੈ l ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ l