AAP ਆਗੂ ਦੇ ਭਰਾ ਦਾ ਕ+ਤ+ਲ, ਚਾਹ ਦੀ ਚਲਾਉਂਦਾ ਸੀ ਦੁਕਾਨ, ਇਲਾਕੇ ‘ਚ ਸਨਸਨੀ

AAP ਆਗੂ ਦੇ ਭਰਾ ਦਾ ਕ+ਤ+ਲ, ਚਾਹ ਦੀ ਚਲਾਉਂਦਾ ਸੀ ਦੁਕਾਨ, ਇਲਾਕੇ ‘ਚ ਸਨਸਨੀ

ਵੀਓਪੀ ਬਿਊਰੋ- ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਜਸਵੰਤ ਰਾਏ ਕਾਲਾ ਦੇ ਭਰਾ ਦੀ ਲਾਸ਼ ਹੁਸ਼ਿਆਰਪੁਰ ਦੇ ਸਿੰਗਾੜੀਵਾਲ ਬਾਈਪਾਸ ਨੇੜੇ ਸਿੰਗਾੜੀਵਾਲ ਰੇਲਵੇ ਫਾਟਕ ਦੇ ਕੋਲ ਇੱਕ ਦੁਕਾਨ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾਇਆ।

ਮ੍ਰਿਤਕ ਦੀ ਪਛਾਣ ਗੁਰਨਾਮ ਲਾਲ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਹੱਲਾ ਆਦਰਸ਼ ਨਗਰ ਪਿੱਪਲਾਂਵਾਲਾ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 52 ਸਾਲ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਨਾਮ ਲਾਲ ਗਾਮਾ ਦੇ ਭਰਾ ਜਸਵੰਤ ਰਾਏ ਕਾਲਾ ਨੇ ਦੱਸਿਆ ਕਿ ਉਸ ਦਾ ਭਰਾ ਸਿੰਗਦੀਵਾਲ ਰੇਲਵੇ ਫਾਟਕ ਨੇੜੇ ਚਾਹ-ਰੋਟੀ ਦੀ ਦੁਕਾਨ ਚਲਾਉਂਦਾ ਸੀ ਅਤੇ ਰਾਤ ਸਮੇਂ ਕੋਠੀ ‘ਤੇ ਬੈਠ ਕੇ ਆਪਣੇ ਸਾਮਾਨ ਦੀ ਰਾਖੀ ਕਰਦਾ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ ਅਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਲਾਸ਼ ਬੈੱਡ ਹੇਠਾਂ ਪਈ ਸੀ।

ਉਸ ਦੀ ਐਕਟਿਵਾ ਅਤੇ ਪਰਸ ਵਿੱਚੋਂ ਪੈਸੇ ਵੀ ਗਾਇਬ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਬਾਰੇ ਕੁਝ ਕਿਹਾ ਜਾ ਸਕਦਾ ਹੈ।

error: Content is protected !!