ਮੀਂਹ ਬਣਿਆ ਪਰਿਵਾਰ ਲਈ ਕਾਲ, ਘਰ ਦੀ ਛੱਤ ਡਿੱਗਣ ਨਾਲ ਥੱਲੇ ਦੱਬੇ ਗਏ 4 ਬੱਚੇ, ਵਰਤਿਆ ਭਾਣਾ

ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਰਾਧੇ ਸ਼ਾਮ ਹਰਿਆ ਨੇ ਦੱਸਿਆ ਕਿ ਸਵੇਰੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਨਾਲ ਹੇਠਾਂ ਸੁੱਤੇ ਹੋਏ 4 ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

ਇਸ ਮੌਕੇ ਰਾਧੇ ਸ਼ਾਮ ਨੇ ਦੱਸਿਆ ਕਿ ਮਕਾਨ ਮਾਲਕ ਘਟਨਾ ਦਾ ਪਤਾ ਲੱਗਣ ਦੇ ਬਾਵਜੂਦ ਵੇਖਣ ਨਹੀਂ ਆਇਆ ਨਾ ਹੀ ਕਿਸੇ ਹੋਰ ਨੇ ਹਾਲ-ਚਾਲ ਪੁੱਛਿਆ।

ਉਥੇ ਹੀ ਮਹਿਲਾ ਨੇ ਦੱਸਿਆ ਕਿ ਛੱਤ ਦੀ ਖ਼ਰਾਬ ਹਾਲਤ ਬਾਰੇ ਮਕਾਨ ਮਾਲਕ ਨੂੰ ਵੀ ਦੱਸਿਆ ਸੀ ਪਰ ਉਸ ਨੇ ਕੋਈ ਧਿਆਨ ਨਾ ਦਿੱਤਾ, ਜਿਸ ਨਾਲ ਉਕਤ ਹਾਦਸਾ ਵਾਪਰ ਗਿਆ।

 ਉਕਤ ਔਰਤ ਨੇ ਦੱਸਿਆ ਕਿ ਉਸ ਨੇ ਮਕਾਨ ਮਾਲਕ ਨੂੰ ਛੱਤ ਦੀ ਖਰਾਬ ਹਾਲਤ ਬਾਰੇ ਜਾਣੂ ਕਰਵਾਇਆ ਸੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

error: Content is protected !!