ਸ਼ਰਾਰਤੀ ਅਨਸਰਾਂ ਨੇ ਰੱਖ’ਤੇ ਪੱਟੜੀ ‘ਤੇ ਪੱਥਰ, ਸਾਬਰਮਤੀ ਐਕਸਪ੍ਰੈੱਸ ਦੇ 22 ਡੱਬੇ ਲੀਹੋਂ ਲੱਥੇ

ਸ਼ਰਾਰਤੀ ਅਨਸਰਾਂ ਨੇ ਰੱਖ’ਤੇ ਪੱਟੜੀ ‘ਤੇ ਪੱਥਰ, ਸਾਬਰਮਤੀ ਐਕਸਪ੍ਰੈੱਸ ਦੇ 22 ਡੱਬੇ ਲੀਹੋਂ ਲੱਥੇ

ਕਾਨਪੁਰ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਕਾਨਪੁਰ ਨੇੜੇ ਰਾਤ 2:30 ਵਜੇ ਦੇ ਕਰੀਬ ਇੱਕ ਵੱਡਾ ਰੇਲ ਹਾਦਸਾ ਚੱਲ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਵੱਲੋਂ ਰੇਲ ਪੱਟੜੀ ‘ਤੇੇ ਰੱਖੇ ਪੱਥਰਾਂ ਕਾਰਨ ਇਹ ਵੱਡਾ ਰੇਲ ਹਾਦਸਾ ਵਾਪਰਨ ਤੋਂ ਬਚਾਅ ਰਿਹਾ ਹੈ। ਇੱਥੇ ਸਾਬਰਮਤੀ ਐਕਸਪ੍ਰੈੱਸ ਕਾਨਪੁਰ ਨੇੜੇ ਪਟੜੀ ਤੋਂ ਉਤਰ ਗਈ ਹੈ।

ਭਾਰਤੀ ਰੇਲਵੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰੇਲਗੱਡੀ ਨੰਬਰ 19168, ਸਾਬਰਮਤੀ ਐਕਸਪ੍ਰੈਸ, ਕਾਨਪੁਰ ਅਤੇ ਭੀਮਸੇਨ ਸਟੇਸ਼ਨਾਂ ਦੇ ਵਿਚਕਾਰ ਇੱਕ ਬਲਾਕ ਸੈਕਸ਼ਨ ਵਿੱਚ ਪਟੜੀ ਤੋਂ ਉਤਰ ਗਈ। ਘਟਨਾ ਵਾਲੀ ਥਾਂ ਤੋਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਯਾਤਰੀਆਂ ਨੂੰ ਕਾਨਪੁਰ ਲਿਜਾਣ ਲਈ ਬੱਸਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਦੱਸਿਆ ਦਾ ਰਿਹਾ ਹੈ ਕੀ ਕਰੀਬ 22 ਡੱਬੇ ਪੱਟੜੀ ਤੋਂ ਉੱਤਰ ਗਏ ਹਨ।

ਡਰਾਈਵਰ ਦੇ ਅਨੁਸਾਰ, ਪਹਿਲੀ ਨਜ਼ਰ ਵਿੱਚ ਪੱਥਰ ਇੰਜਣ ਨਾਲ ਟਕਰਾ ਗਿਆ, ਜਿਸ ਕਾਰਨ ਇੰਜਣ ਦਾ ਕੈਟਲ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ/ ਝੁਕ ਗਿਆ। ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਅਤੇ ਯਾਤਰੀਆਂ ਦੀ ਸਹੂਲਤ ਲਈ ਵਾਹਨ ਵੀ ਭੇਜੇ ਹਨ ਤਾਂ ਜੋ ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।

error: Content is protected !!