ਖ਼ਾਲਸਾ ਕਾਲਜ ਅਤੇ ਰਾਮਾਨੁਜਨ ਕਾਲਜ ਵਲੋਂ ਇਕ ਮਹੀਨੇ ਦਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਆਯੋਜਿਤ

ਖ਼ਾਲਸਾ ਕਾਲਜ ਅਤੇ ਰਾਮਾਨੁਜਨ ਕਾਲਜ ਵਲੋਂ ਇਕ ਮਹੀਨੇ ਦਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 23 ਜੂਨ (ਵੀਓਪੀ ਬਿਊਰੋ)¸ਖ਼ਾਲਸਾ ਕਾਲਜ ਦੇ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈਲ ਅਤੇ ਟੀਚਿੰਗ ਲਰਨਿੰਗ ਸੈਂਟਰ, ਰਾਮਾਨੁਜਨ ਕਾਲਜ, ਨਵੀਂ ਦਿੱਲੀ ਵਲੋਂ ਸਾਂਝੇ ਤੌਰ ’ਤੇ ਇਕ ਮਹੀਨੇ ਦਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਮਿਨਸਟਰੀ ਆਫ਼ ਐਜੂਕੇਸ਼ਨ, ਭਾਰਤ ਸਰਕਾਰ ਦੇ ਪੰਡਿਤ ਮਦਨ ਮੋਹਨ ਮਾਲਵੀਆ ਨੈਸਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ ਪ੍ਰੋਗਰਾਮ ਦੇ ਅੰਤਰਗਤ 18 ਜੁਲਾਈ ਤੱਕ ਆਨ ਲਾਈਨ ਮੋਡ ’ਚ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਹਾਇਰ ਐਜ਼ੂਕੇਸ਼ਨ ਸੰਸਥਾਵਾਂ ’ਚ ਨਵੇਂ ਭਰਤੀ ਹੋਏ ਅਧਿਆਪਕਾਂ ਦੀ ਸਿਖਲਾਈ ਤੇ ਟ੍ਰੇਨਿੰਗ ਹਿੱਤ ਲਗਾਇਆ ਜਾ ਰਿਹਾ ਹੈ। ਇਸ ’ਚ ਭਾਰਤ ਭਰ ਤੋਂ 900 ਤੋਂ ਉਪਰ ਕਾਲਜ ਅਤੇ ਯੂਨੀਵਰਸਿਟੀ ਅਧਿਆਪਕ ਹਿੱਸਾ ਲੈ ਰਹੇ ਹਨ।

ਇਸ ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ ਆਨਲਾਈਨ ਮੋਡ ’ਚ ਕੀਤਾ ਗਿਆ ਜਿਸ ’ਚ ਪ੍ਰੋ. ਬਲਰਾਮ ਪਾਨੀ, ਡੀਨ ਕਾਲਜ, ਯੂਨੀਵਰਸਿਟੀ ਆਫ਼ ਦਿੱਲੀ, ਮੁੱਖ ਮਹਿਮਾਨ ਸਨ। ਡਾ. ਐਸ. ਪੀ. ਅਗਰਵਾਲ, ਪਿ੍ਰੰਸੀਪਲ ਰਾਮਾਨੁਜਨ ਕਾਲਜ ਅਤੇ ਡਾਇਰੈਕਟਰ, ਟੀਚਿੰਗ ਲਰਨਿੰਗ ਸੈਂਟਰ ਨੇ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਜੋ ਕਿ ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸਨ, ਨੇ ਆਪਣੇ ਸੰਬੋਧਨ ’ਚ ਜ਼ੋਰ ਦਿੱਤਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੂੰ ਆਪਣੇ ਆਪਣੇ ਖੇਤਰ ’ਚ ਹੋਈ ਪ੍ਰਗਤੀ ਬਾਰੇ ਜਾਣੂੰ ਕਰਵਾਂਉਂਦੇ ਹਨ।

ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬਹੁਪੱਖੀ ਰੋਲ ਨਿਭਾਉਣੇ ਪੈਂਦੇ ਹਨ। ਪੜ੍ਹਾਈ ਤੋਂ ਇਲਾਵਾ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਬਹੁਪੱਖੀ ਵਿਕਾਸ ਵੀ ਉਨ੍ਹਾਂ ਦੀ ਜਿੰਮੇਵਾਰੀ ਹੈ। ਇਸ ਮੌਕੇ ਡਾ. ਤਮਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਅਤੇ ਡਾਇਰੈਕਟਰ, ਇੰਟਰਨਲ ਕੁਆਲਿਟੀ ਐਸ਼ੌਰੰਸ ਸੈਲ, ਖ਼ਾਲਸਾ ਕਾਲਜ ਨੇ ਪ੍ਰੋਗਰਾਮ ਦੇ ਮੋਡੀਓਲਾਂ ਬਾਰੇ ਦੱਸਿਆ ਅਤੇ ਕਿਹਾ ਕਿ ਪ੍ਰੋਗਰਾਮ ਇਸ ਤਰ੍ਹਾਂ ਉਲੀਕਿਆ ਗਿਆ ਹੈ ਕਿ ਇਸ ਦੀ ਸਮਾਪਤੀ ਤੋਂ ਬਾਅਦ ਅਧਿਆਪਕ ਬਹੁਪੱਖੀ ਰੋਲ ਨਿਭਾਉਣ ਲਈ ਤਿਆਰ ਹੋਣਗੇ। ਅਖੀਰ ’ਚ ਡਾ. ਅਜੈ ਸਹਿਗਲ, ਕੋ-ਆਰਡੀਨੇਟਰ ਨੇ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।

error: Content is protected !!