ਕੁੜੀਆਂ ਨੇ ਰੌਬਿਟ ਬਣਾਉਣ ਦੇ ਗੁਰ ਸਿੱਖੇ

ਕੁੜੀਆਂ ਨੇ ਰੌਬਿਟ ਬਣਾਉਣ ਦੇ ਗੁਰ ਸਿੱਖੇ


ਕਪੂਰਥਲਾ (ਰੰਗਪੁਰੀ) ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਵਲੋਂ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਨਾਲ ਮਿਲਕੇ ਸੈਂਸਰ ਗਾਇਡਡ ਰੌਬਿਟ ਵਿਸ਼ੇ ’ਤੇ ਇਕ ਆਨ ਲਾਇਨ ਵਰਕਸ਼ਾਪ ਦਾ ਆਯੋਜ਼ਨ ਕੀਤਾ ਗਿਆ। ਇਹ ਵਰਕਸ਼ਾਪ ਖਾਸ ਤੌਰ ’ਤੇ ਕੁੜੀਆਂ ਲਈ ਆਯੋਜਿਤ ਕੀਤੀ ਗਈ ਅਤੇ ਇਸ ਵਿਚ ਪੂਰੇ ਪੰਜਾਬ ਤੋਂ 50 ਤੋਂ ਕਰੀਬ ਕੁੜੀਆਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੌਬਿਟ ਦੇ ਖੇਤਰ ਵੱਲ ਕੁੜੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਅਹਿਮ ਲੋੜ ਹੈ।

ਸਾਇੰਸ ਸਿਟੀ ਵਲੋਂ ਇਸ ਖੇਤਰ ਵਿਚ ਕੁੜੀਆਂ ਨੂੰ ਕੈਰੀਅਰ ਬਣਾਉਣ ਦਾ ਇਸ ਵਰਕਸ਼ਾਪ ਦੇ ਜ਼ਰੀਏ ਇਕ ਪਲੇਟ ਫ਼ਾਰਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੰਸਿਆ ਕਿ ਆਉਣ ਵਾਲ ਭਵਿੱਖ ਰੌਬਟ ਦਾ ਹੀ ਹੈ ਅਤੇ ਆਉਣ ਵਾਲੇ ਸਮੇ ਵਿਚ ਰੌਬਟਿ ਦੀ ਭੂਮਿਕਾ ਅਹਿਮ ਅਤੇ ਹਰ ਖੇਤਰ ਵਿਚ ਦੇਖਣ ਨੂੰ ਮਿਲੇਗੀ। ਇਸ ਮੌਕੇ ਇਨੋਵੇਸ਼ਨ ਹੱਬ ਦੇ ਚੀਫ਼ ਮੈਂਟਰ ਇੰਜੀ. ਵਿਸ਼ਾਲ ਸ਼ਰਮਾਂ ਨੇ ਬੱਚਿਆਂ ਨੂੰ ਰੌਬਟ ਬਣਾਉਣ ਅਤੇ ਉਹਨਾਂ ਦੀ ਪ੍ਰੋਗਰਾਮੀ ਅਤੇ ਸਰਕਟ ਡਿਜ਼ਾਇਨ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਅਜਿਹੀ ਸਿਖਲਾਈ ਦਿੱਤੀ ਗਈ ਹੈ, ਜਿਸ ਨਾਲ ਬੱਚੇ ਖੁਦ ਰੌਬਿਟ ਤਿਆਰ ਕਰ ਸਕਦੇ ਹਨ।

error: Content is protected !!