ਹਿਮਾਚਲ ‘ਚ ਭਿੜੇ ਪੰਜਾਬ ਦੇ ਸ਼ਰਧਾਲੂ, ਜਨਾਨੀਆਂ ਨੇ ਇੱਕ ਦੂਜੇ ਤੇ ਚਲਾਏ ਡੰਡੇ, ਵੀਡੀਓ ਹੋਈ ਵਾਇਰਲ

 ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਪ੍ਰਸਿੱਧ ਸ਼ਕਤੀਪੀਠ ਜਵਾਲਾਮੁਖੀ ਮੰਦਰ ‘ਚ ਸ਼ਨੀਵਾਰ ਨੂੰ ਪੰਜਾਬ ਦੇ ਕੁਝ ਸ਼ਰਧਾਲੂਆਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪੰਜਾਬ ਤੋਂ ਆਏ ਸ਼ਰਧਾਲੂਆਂ ਵਿਚ ਤਕਰਾਰ ਹੋ ਗਈ। ਫਿਰ ਉਹ ਆਪਸ ਵਿਚ ਲੜਨ ਲੱਗੇ। ਜਿਸ ‘ਚ 2 ਲੋਕ ਜ਼ਖ਼ਮੀ ਹੋ ਗਏ।

ਇਸ ਦੌਰਾਨ ਦੋਵਾਂ ਪਾਸਿਆਂ ਤੋਂ ਜ਼ੋਰਦਾਰ ਧੱਕਾ-ਮੁੱਕੀ ਵੀ ਹੋਈ। ਕਿਸੇ ਨੇ ਇਸ ਦੀ ਵੀਡੀਓ ਬਣਾ ਲਈ ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼ਨੀਵਾਰ ਦੁਪਹਿਰ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ‘ਚ ਪੰਜਾਬ ਦੇ ਸ਼ਰਧਾਲੂ ਜਵਾਲਾਮੁਖੀ ਮੰਦਰ ਦੇ ਰਸਤੇ ‘ਚ ਲੜਦੇ ਨਜ਼ਰ ਆਏ।

 ਸ਼ਰਧਾਲੂ ਮੰਦਰ ਨੂੰ ਜਾਂਦੇ ਸਮੇਂ ਆਪਸ ਵਿਚ ਲੜ ਪਏ ਤੇ ਇਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਇਸ ਨਾਲ ਸਥਾਨਕ ਦੁਕਾਨਦਾਰ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਪੰਜਾਬ ਤੋਂ ਆਏ ਸ਼ਰਧਾਲੂਆਂ ਨੂੰ ਬਾਜ਼ਾਰ ਵਿੱਚੋਂ ਬਾਹਰ ਕੱਢ ਦਿਤਾ।

ਵੀਡੀਓ ‘ਚ ਔਰਤਾਂ ਇਕ-ਦੂਜੇ ‘ਤੇ ਲਾਠੀਆਂ ਨਾਲ ਹਮਲਾ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਕਾਰਨ ਦੋ ਸ਼ਰਧਾਲੂਆਂ ਦੇ ਸਿਰ ’ਤੇ ਵੀ ਸੱਟਾਂ ਲੱਗੀਆਂ। ਜਵਾਲਾਮੁਖੀ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗਾ।
ਜਵਾਲਾਮੁਖੀ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਲੜਾਈ ਦੀ ਕੋਈ ਸੂਚਨਾ ਨਹੀਂ ਮਿਲੀ। ਇਸ ਕਾਰਨ ਕੋਈ ਕੇਸ ਦਰਜ ਨਹੀਂ ਹੋਇਆ।

error: Content is protected !!