ਪਤੀ-ਪਤਨੀ ਨੂੰ ਇੱਕਠੀਆਂ ਆਈ ਮੌ+ਤ, ਰਿਕਸ਼ੇ ‘ਤੇ ਜਾਂਦਿਆਂ ਨੂੰ ਟਰੱਕ ਨੇ ਮਾਰੀ ਸੀ ਟੱਕਰ

ਅਬੋਹਰ ਦੇ ਮਲੋਟ ਹਨੂੰਮਾਨਗੜ੍ਹ ਰੋਡ ’ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਰਿਕਸ਼ਾ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵਾਂ ਦੀ ਮੌਤ (Husband wife died) ਹੋ ਗਈ। ਘਟਨਾ ਤੋਂ ਬਾਅਦ ਟੱਕਰ ਮਾਰਨ ਵਾਲਾ ਵਿਅਕਤੀ ਟਰੱਕ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਢਾਣੀ ਵਿਸ਼ਵਰਨਾਥ ਵਾਸੀ 55 ਸਾਲਾ ਰਾਮ ਬਰਨ ਅਤੇ ਉਸ ਦੀ 50 ਸਾਲਾ ਪਤਨੀ ਮੂਰਤੀ ਦੇਵੀ ਸੀਤੋ ਰੋਡ ’ਤੇ ਇੱਕ ਘਰ ਦੀ ਰਾਖੀ ਕਰਦੇ ਸਨ। ਸਾਈਕਲ ਰਿਕਸ਼ਾ ‘ਤੇ ਵਾਪਸ ਆਪਣੇ ਘਰ ਆ ਰਹੇ ਸਨ ਕਿ ਪਿੱਛੋ ਆ ਰਹੇ ਇਕ ਟਰੱਕ ਨੇ ਸਾਈਕਲ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਆਸ ਪਾਸ ਦੇ ਲੋਕਾਂ ਨੇ ਜ਼ਖ਼ਮੀਆਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ।

ਘਟਨਾ ਵਾਲੀ ਥਾਂ ‘ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਉੱਚ ਕੇਂਦਰ ‘ਚ ਰੈਫਰ ਕਰ ਦਿੱਤਾ ਗਿਆ। ਬਠਿੰਡਾ ਲਿਜਾਂਦੇ ਸਮੇਂ ਦੋਵਾਂ ਦੀ ਮੌਤ ਹੋ ਗਈ।

ਥਾਣਾ ਸਿਟੀ 2 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਤੋਂ ਟੁੱਟੇ ਰਿਕਸ਼ੇ ਅਤੇ ਹੋਰ ਸਾਮਾਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਹ ਘਟਨਾ ਇਸ ਸੜਕ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।

error: Content is protected !!