ਸਕੀਆਂ ਭੈਣਾਂ ਨੇ ਨੌਜਵਾਨ ਨਾਲ ਖੇਡੀ ਪਿਆਰ ਦੀ ਖੇਡ, ਪਾਗਲ ਜ਼ਹਿਰ ਪੀਕੇ ਮਾਪਿਆਂ ਨੂੰ ਦੇ ਗਿਆ ਉਮਰਾਂ ਦਾ ਰੋਗ

ਸਕੀਆਂ ਭੈਣਾਂ ਨੇ ਨੌਜਵਾਨ ਨਾਲ ਖੇਡੀ ਪਿਆਰ ਦੀ ਖੇਡ, ਪਾਗਲ ਜ਼ਹਿਰ ਪੀਕੇ ਮਾਪਿਆਂ ਨੂੰ ਦੇ ਗਿਆ ਉਮਰਾਂ ਦਾ ਰੋਗ

ਪਠਾਨਕੋਟ (ਵੀਓਪੀ ਬਿਊਰੋ) ਸ਼ਾਹਪੁਰਕੰਡੀ ਪੁਲਿਸ ਨੇ ਪਿੰਡ ਸਿਉਂਟੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਦੋ ਸਕੇ ਭਰਾਵਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 108 ਤਹਿਤ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਉਰਫ਼ ਮੋਹਿਤ ਪਿਤਾ ਅਸ਼ੋਕ ਕੁਮਾਰ ਵਾਸੀ ਸਿਉਂਟੀ ਦਾ ਰਹਿਣ ਵਾਲਾ ਸੀ ਅਤੇ ਅੰਕਿਤਾ ਨਾਲ ਪ੍ਰੇਮ ਸਬੰਧ ਸਨ।

ਹਾਲ ਹੀ ‘ਚ ਇਹ ਨੌਜਵਾਨ ਅੰਕਿਤਾ ਅਤੇ ਉਸਦੀ ਵੱਡੀ ਭੈਣ ਸ਼ਿਵਾਨੀ ਨਾਲ ਹਿਮਾਚਲ ਦੇ ਇੰਦੌਰਾ ਆਇਆ ਸੀ। ਉੱਥੇ ਹੀ ਅੰਕਿਤਾ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਪਰ ਬਾਅਦ ‘ਚ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਅਸ਼ਵਨੀ ਕੁਮਾਰ ਬੀਤੀ ਰਾਤ ਵੀ ਲੜਕੀਆਂ ਦੇ ਘਰ ਦੇ ਬਾਹਰ ਗਿਆ ਸੀ ਅਤੇ ਉਨ੍ਹਾਂ ਨਾਲ ਕਾਫੀ ਬਹਿਸ ਵੀ ਕੀਤੀ ਸੀ। ਪਰ ਲੜਕੀ ਦੇ ਮਨ੍ਹਾ ਕਰਨ ‘ਤੇ ਨੌਜਵਾਨ ਨੇ ਉਥੋਂ ਵਾਪਸ ਆ ਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਅਸ਼ਵਨੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਸ਼ਾਹਪੁਰਕੰਡੀ ਪੁਲਿਸ ਨੇ ਅੰਕਿਤਾ ਅਤੇ ਸ਼ਿਵਾਨੀ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 108, 3 (5) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

error: Content is protected !!