ਲੰਬੀ ਛੁੱਟੀ ਲਈ ਵਿਿਦਆਰਥੀਆਂ ਨੇ ਲਾਇਆ ਖੂਰਾਫਾਤੀ ਦਿਮਾਗ, 3 ਬੱਚਿਆ ਨੇ ਮਿਲਕੇ ਮਾਰ’ਤਾ 5 ਸਾਲ ਦਾ ਬੱਚਾ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੱਕ ਮਦਰੱਸੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਿਨ ਦੀ ਛੁੱਟੀ ਲਈ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਮਦਰੱਸੇ ਦੇ ਬਾਹਰ ਸਥਾਨਕ ਲੋਕਾਂ ‘ਚ ਕਾਫੀ ਹੰਗਾਮਾ ਹੋ ਗਿਆ। ਪੁਲਿਸ ਨੇ ਹੁਣ ਬਾਲ ਹੱਤਿਆ ਦੇ ਮਾਮਲੇ ਵਿੱਚ ਦੋ 11 ਸਾਲ ਦੇ ਬੱਚੇ ਅਤੇ ਇੱਕ 9 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤਾ ਹੈ।

5 ਸਾਲਾਂ ਰੁਹਾਨ ਮਦਰੱਸੇ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲਣ ਤੋਂ ਬਾਅਦ ਮਦਰੱਸੇ ਦੇ ਡਾਇਰੈਕਟਰ ਨੇ ਉਸ ਦੀ ਮਾਂ ਨੂੰ ਫੋਨ ਕਰਕੇ ਬੱਚੇ ਦੀ ਖਰਾਬ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ। ਬੱਚੇ ਦੀ ਮਾਂ ਮਦਰੱਸੇ ਪਹੁੰਚੀ ਅਤੇ ਰੂਹਾਨ ਨੂੰ ਇਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰ ਨੇ ਬੱਚੇ ਦੀ ਜਾਂਚ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮਦਰੱਸੇ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਮਦਰੱਸੇ ਵਿੱਚ 5 ਸਾਲ ਦੇ ਬੱਚੇ ਰੁਹਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦੀ ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਬੱਚੇ ਦਾ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਤਲ ਦੇ ਦੋਸ਼ ਦਾ ਪਤਾ ਲੱਗਿਆ।

ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਨਾਲ ਬਦਸਲੂਕੀ ਕਰਦਾ ਸੀ, ਜਿਸ ਤੋਂ ਬਾਅਦ ਤਿੰਨਾਂ ਮੁਲਜ਼ਮ ਬੱਚਿਆਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਬੱਚੇ ਸਮਝ ਰਹੇ ਸਨ ਕਿ ਰੂਹਾਨ ਦੀ ਮੌਤ ਤੋਂ ਬਾਅਦ ਮਦਰੱਸੇ ‘ਚ ਇਕ ਦਿਨ ਦੀ ਛੁੱਟੀ ਹੋਵੇਗੀ ਜਿਸ ਤੋਂ ਬਾਅਦ ਉਹ ਆਪਣੇ ਘਰ ਚਲੇ ਜਾਣਗੇ। ਫਿਲਹਾਲ ਪੁਲਿਸ ਨੇ ਉਸੇ ਮਦਰੱਸੇ ਵਿੱਚ ਪੜ੍ਹਦੇ ਤਿੰਨ ਬੱਚਿਆਂ ਨੂੰ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ ਮ੍ਰਿਤਕ ਬੱਚਾ ਕਰੀਬ 5 ਮਹੀਨੇ ਪਹਿਲਾਂ ਹੀ ਇਸ ਮਦਰੱਸੇ ਵਿੱਚ ਪੜ੍ਹਨ ਆਇਆ ਸੀ ਅਤੇ ਉਹ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਰਹਿੰਦਾ ਸੀ। ਮ੍ਰਿਤਕ ਬੱਚੇ ਦਾ ਪਿਤਾ ਉੱਤਰ ਪ੍ਰਦੇਸ਼ ਵਿੱਚ ਰਹਿੰਦਾ ਹੈ ਅਤੇ ਮਹੀਨੇ ਵਿੱਚ ਇੱਕ ਵਾਰ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਦਿੱਲੀ ਆਉਂਦਾ ਹੈ। ਇਸ ਮਦਰੱਸੇ ਵਿੱਚ 250 ਬੱਚੇ ਧਾਰਮਿਕ ਸਿੱਖਿਆ ਪ੍ਰਾਪਤ ਕਰਦੇ ਹਨ। ਹਾਦਸੇ ਤੋਂ ਬਾਅਦ ਆਸ-ਪਾਸ ਰਹਿਣ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਇਸ ਮਦਰੱਸੇ ਤੋਂ ਸੁਰੱਖਿਅਤ ਘਰ ਵਾਪਸ ਲੈ ਗਏ। ਹੁਣ ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਸੱਚਾਈ ਜਾਣ ਕੇ ਲੋਕ ਹੈਰਾਨ ਰਹਿ ਗਏ।

error: Content is protected !!