ਅਸਲ ਵਿੱਚ ਉਸ ਸ਼ਖਸ਼ ਨੇ ਕੋਕ/ਸ਼ਰਾਬ ਵਿਚ ਕੋਕੀਨ, MDMA (ਗੈਰ-ਕਾਨੂੰਨੀ ਤੌਰ ‘ਤੇ ਨਿਰਮਿਤ ਡਰੱਗ) ਮਿਲਾ ਕੇ ਪਤਨੀ ਨੂੰ ਜ਼ਹਿਰ ਦਿੰਦਾ ਸੀ। ਉਸ ਦਾ ਮਨੋਰਥ ਆਪਣੀ ਪਤਨੀ ਦੀ ਧੀ ਨਾਲ ਵਿਆਹ ਕਰਵਾਉਣਾ ਸੀ। ਇਕ ਰਿਪੋਰਟ ਮੁਤਾਬਕ ਦੋਸ਼ੀ ਨੇ ਬੇਟੀ ਨੂੰ ਲੈ ਕੇ ਭੱਜਣ ਦੀ ਯੋਜਨਾ ਵੀ ਬਣਾਈ ਸੀ। ਦੋਸ਼ੀ ਦਾ ਨਾਂ ਅਲਫਰੇਡ ਡਬਲਿਊ ਰੁਫ ਹੈ। ਜਿਸਦੀ ਉਮਰ 71 ਸਾਲ ਹੈ।