ਬਿਜਲੀ ਦੀ ਸਪਲਾਈ ਪੂਰੀ ਨਾ ਆਉਣ ਕਰਕੇ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ

ਬਿਜਲੀ ਦੀ ਸਪਲਾਈ ਪੂਰੀ ਨਾ ਆਉਣ ਕਰਕੇ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) – ਅੱਜ ਇਲਾਕੇ ਦੇ ਕਿਸਾਨਾਂ ਵੱਲੋਂ ਮੋਟਰਾਂ ਦੀ ਪੂਰੇ ਅੱਠ ਘੰਟੇ ਬਿਜਲੀ ਨਾ ਛੱਡਣ ਕਰਕੇ ਅੱਜ ਬੇਲਾ ਬਿਜਲੀ ਦਫਤਰ ਅੱਗੇ ਜ਼ਬਰਦਸਤ ਰੋਸ ਮੁਜਾਹਰਾ ਕੀਤਾ ਗਿਆ ਤੇ ਕਿਸਾਨਾਂ ਵੱਲੋਂ ਮੁਜ਼ਾਹਰਾ ਕਰਨ ਤੋਂ ਬਾਅਦ ਬੇਲਾ- ਚਮਕੌਰ ਸਾਹਿਬ ਮਾਰਗ ਤੇ ਧਰਨਾ ਵੀ ਲਾਇਆ ਗਿਆ ਤੇ ਇਸ ਮੌਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ ਤੇ ਇਸ ਮੌਕੇ ਤੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾ, ਜਗਦੇਵ ਸਿੰਘ ਜੱਸੜਾ ਤੇ ਗੁਰਪ੍ਰੀਤ ਸਿੰਘ ਬਲਰਾਮਪੁਰ ਦਾ ਕਹਿਣਾ ਸੀ ਕਿ ਬਿਜਲੀ ਦੇ ਲੰਬੇ ਲੰਬੇ ਕੱਟਾ ਤੋਂ ਇਲਾਕੇ ਦੇ ਕਿਸਾਨ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ ਤੇ ਇਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੂਰੇ ਅੱਠ ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ।

ਪਰ ਇਹ ਦਾਅਵੇ ਅਤੇ ਵਾਅਦੇ ਸਾਰੇ ਝੂਠੇ ਸਾਬਤ ਹੋ ਰਹੇ ਹਨ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਲੰਬੇ ਲੰਬੇ ਕੱਟਾਂ ਕਾਰਨ ਮਸਾਂ ਹੀ ਤਿੰਨ ਚਾਰ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਝੋਨੇ ਦੀ ਲਵਾਈ ਕਾਫ਼ੀ ਲੇਟ ਹੋ ਰਹੀ ਹੈ ਅਤੇ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਵਿਹਲੇ ਬੈਠੇ ਹਨ ਤੇ ਬਿਜਲੀ ਪੂਰੀ ਨਾ ਆਉਣ ਕਰਕੇ ਖੇਤਾਂ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ ਤੇ ਸਾਡੀ ਪਨੀਰੀ ਵੀ ਕਾਫੀ ਸੁੱਕ ਰਹੀ ਹੈ ਤੇ ਸਾਨੂੰ ਆਪਣੀ ਜੀਰੀ ਲਾਉਣ ਲਈ ਅੱਤ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਸਾਡੀ ਆਰਥਿਕਤਾ ਤੇ ਕਾਫ਼ੀ ਅਸਰ ਪੈ ਰਿਹਾ ਹੈ । ਇਹਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਨੇ ਪ੍ਰੇਸ਼ਾਨੀ ਖੜ੍ਹੀ ਕੀਤੀ ਹੋਈ ਹੈ ! ਤੇ ਦੂਸਰੇ ਪਾਸੇ ਪੰਜਾਬ ਰਾਜ ਬਿਜਲੀ ਵਿਭਾਗ ਮੋਟਰਾਂ ਦੀ ਪੂਰੀ ਸਪਲਾਈ ਨਾ ਛੱਡਣ ਕਰਕੇ ਕਿਸਾਨਾਂ ਦੀ ਆਰਥਿਕਤਾ ਨੂੰ ਖੋਰਾ ਲਾਉਣ ਤੇ ਲੱਗਿਆ ਹੋਇਆ ਹੈ ਤੇ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜੋ ਉਹਨਾਂ ਵੱਲੋਂ ਪੂਰੇ ਅੱਠ ਘੰਟੇ ਕਿਸਾਨਾਂ ਨਾਲ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਉਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇ ਤੇ ਅੰਤ ਵਿੱਚ ਇਹਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵੱਲੋਂ ਇਸ ਦਾ ਫੋਰਨ ਕੋਈ ਵੀ ਹੱਲ ਨਾ ਕੱਢਿਆ ਗਿਆ ਤਾਂ ਸਾਨੂੰ ਹੋਰ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।

ਇਸ ਤੋਂ ਇਲਾਵਾ ਕਿਸਾਨ ਗੁਰਪ੍ਰੀਤ ਸਿੰਘ ਬਲਰਾਮਪੁਰ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਅਮਨਪ੍ਰੀਤ ਸਿੰਘ ਨਾਮੀ ਨੋਜਵਾਨ ਨੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਠੇਕੇ ਤੇ ਲਈ ਹੋਈ ਹੈ ਪਰ ਉਥੇ ਬਿਜਲੀ ਵਿਭਾਗ ਵੱਲੋਂ ਸਰਕਾਰੀ ਟਰਾਂਸਫਾਰਮਰ ਨਾ ਰੱਖਣ ਕਰਕੇ ਉਸਨੂੰ ਵੀ ਆਪਣੀ ਫ਼ਸਲ ਨੂੰ ਪਾਲਣ ਲਈ ਅੱਤ ਦੇ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਤੇ ਇਹਨਾਂ ਦਾ ਕਹਿਣਾ ਸੀ ਕਿ ਪਿੰਡ ਦੀ ਪੰਚਾਇਤ ਵੱਲੋਂ ਟਰਾਂਸਫਾਰਮਰ ਲਗਾਉਣ ਲਈ ਕਾਫੀ ਦਿਨਾਂ ਤੋਂ ਸਾਰੇ ਕਾਗਜ਼ ਪੱਤਰ ਵੀ ਬਿਜਲੀ ਵਿਭਾਗ ਨੂੰ ਦਿੱਤੇ ਹੋਏ ਹਨ ਤੇ ਪਰ ਇਹਨਾਂ ਵੱਲੋਂ ਹਾਲੇ ਤੱਕ ਟਰਾਂਸਫਾਰਮਰ ਨਹੀਂ ਰੱਖਿਆ ਗਿਆ ਤੇ ਟਰਾਂਸਫਾਰਮਰ ਨਾ ਰੱਖਣ ਕਰਕੇ ਪਿਛਲੇ ਕੁਝ ਦਿਨਾਂ ਪਹਿਲਾਂ ਸਥਾਨਕ ਬਿਜਲੀ ਬੋਰਡ ਦਫ਼ਤਰ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ।

ਜਦੋਂ ਇਸ ਸੰਬੰਧੀ ਸੰਬੰਧਤ ਵਿਭਾਗ ਦੀ ਐਸ ਡੀ ਓ ਮੈਡਮ ਅਮੀਤਾ ਯਾਦਵ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੋਟਰਾਂ ਦੀ ਬਿਜਲੀ ਕੱਟ ਲਗਾਉਣ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਇਹ ਕੱਟ ਪਟਿਆਲੇ ਹੈਡ ਆਫਿਸ ਤੋਂ ਹੀ ਲੱਘਦੇ ਹਨ ਤੇ ਇਸ ਤੋਂ ਬਲਰਾਮਪੁਰ ਟਰਾਂਸਫਾਰਮਰ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਸਾਡੇ ਮੁਲਾਜ਼ਮ ਕੰਮ ਕਰ ਰਹੇ ਹਨ ਤੇ ਇਸ ਮੁਸ਼ਕਲ ਦਾ ਹੱਲ ਜਲਦੀ ਤੋਂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸਰਪੰਚ ਸਤਵਿੰਦਰ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਬਲਰਾਮਪੁਰ, ਨਰਿੰਦਰ ਬਲਰਾਮਪੁਰ, ਵਿੱਕੀ ਬਲਰਾਮਪੁਰ,ਬਾਰਾ ਸਿੰਘ, ਹੈਪੀ ਦਾਊਦਪੁਰ, ਹਰਪ੍ਰੀਤ ਮੁਕਾਰਾਪੁਰ, ਸੁਰਿੰਦਰ ਬਜੀਦਪੁਰ,ਰਿੰਕਾ, ਹੈਪੀ ਦਾਊਦਪੁਰ , ਰਜਿੰਦਰ ਸਿੰਘ, ਗਗਨਜੋਤ ਜਟਾਣਾਂ ਆਦਿ ਹਾਜ਼ਰ ਸਨ।

error: Content is protected !!