ਕਪੂਰਥਲਾ ‘ਚ 13 ਸਾਲ ਦੀ ਕੁੜੀ ਦਾ ਕਰ’ਤਾ ਵਿਆਹ, ਨਾਬਾਲਿਗਾ ਨੇ ਚਾਈਲਡ ਹੈਲਪਲਾਈਨ ‘ਤੇ ਕਾਲ ਕਰਕੇ ਸਾਰੇ ਪੜ੍ਹਨੇ ਪਾ’ਤੇ

ਕਪੂਰਥਲਾ ‘ਚ 13 ਸਾਲ ਦੀ ਕੁੜੀ ਦਾ ਕਰ’ਤਾ ਵਿਆਹ, ਨਾਬਾਲਿਗਾ ਨੇ ਚਾਈਲਡ ਹੈਲਪਲਾਈਨ ‘ਤੇ ਕਾਲ ਕਰਕੇ ਸਾਰੇ ਪੜ੍ਹਨੇ ਪਾ’ਤੇ

ਕਪੂਰਥਲਾ (ਵੀਓਪੀ ਬਿਊਰੋ) ਕਪੂਰਥਲਾ ‘ਚ ਨਾਬਾਲਗ ਲੜਕੀ ਦੇ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਾਲ ਵਿਆਹ ਕਪੂਰਥਲਾ ਦੇ ਕਸਬਾ ਭੁਲੱਥ ਵਿੱਚ ਹੋਇਆ। ਇਸ ਸਬੰਧੀ ਬਾਲ ਸੁਰੱਖਿਆ ਵਿਭਾਗ ਦੇ ਹੁਕਮਾਂ ‘ਤੇ ਚਾਈਲਡ ਹੈਲਪਲਾਈਨ 1098 ‘ਤੇ ਨਾਬਾਲਗ ਲੜਕੀ ਅਤੇ ਉਸ ਦੀ ਮਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਨਾਬਾਲਿਗ ਦੇ ਪਤੀ ਸਮੇਤ ਵਿਆਹ ਦੇ 7 ਮਹਿਮਾਨਾਂ ਖਿਲਾਫ਼ ਥਾਣਾ ਭੁਲੱਥ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |


ਜਾਣਕਾਰੀ ਅਨੁਸਾਰ ਭੁੱਲਥ ਵਾਸੀ ਨਾਬਾਲਿਗਾ ਜੋ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ, ਨੇ 5 ਸਤੰਬਰ ਨੂੰ ਚਾਈਲਡ ਹੈਲਪਲਾਈਨ 1098 ‘ਤੇ ਕਾਲ ਕੀਤੀ ਸੀ। ਨਾਬਾਲਿਗਾ ਨੇ ਬਾਲ ਵਿਆਹ ਦੀ ਸ਼ਿਕਾਇਤ ਦਰਜ ਕਰਵਾਈ ਹੈ। ਨਾਬਾਲਿਗਾ ਨੇ ਭੁਲੱਥ ਦੇ ਪਿੰਡ ਕਮਰਾਏ ਦੇ ਕੁਝ ਲੋਕਾਂ ‘ਤੇ ਦੋਸ਼ ਲਾਇਆ ਕਿ 20 ਜੂਨ 2023 ਨੂੰ ਉਸ ਦਾ ਵਿਆਹ ਕਰਮਜੀਤ ਸਿੰਘ ਨਾਲ ਜ਼ਬਰਦਸਤੀ ਕਰ ਦਿੱਤਾ ਗਿਆ। ਕਰਮਜੀਤ ਸਿੰਘ ਵੀ ਉਸ ਸਮੇਂ ਨਾਬਾਲਿਗ ਸੀ।


ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਿਕਾਇਤ ਦੀ ਜਾਂਚ ਨਡਾਲਾ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀਡੀਪੀਓ) ਬਲਵਿੰਦਰਜੀਤ ਸਿੰਘ ਨੂੰ ਸੌਂਪੀ ਗਈ ਸੀ। ਸੀ.ਡੀ.ਪੀ.ਓ. ਬਲਵਿੰਦਰਜੀਤ ਸਿੰਘ ਅਨੁਸਾਰ ਉਕਤ ਬਾਲ ਵਿਆਹ ਵਿੱਚ ਸਾਲ 2023 ਵਿੱਚ ਦੋਵਾਂ ਪਰਿਵਾਰਾਂ ਵਿੱਚ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਸੀ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਦੋਵੇਂ ਬੱਚਿਆਂ ਦਾ ਵਿਆਹ ਉਨ੍ਹਾਂ ਦੇ ਨਾਬਾਲਿਗ ਹੋਣ ਤੋਂ ਬਾਅਦ ਹੀ ਕਰ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਕੁਝ ਦਿਨਾਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚ ਤਕਰਾਰ ਹੋ ਗਈ ਅਤੇ 20 ਜੂਨ 2023 ਨੂੰ ਦੋਵਾਂ ਨਾਬਾਲਿਗਾਂ ਨੂੰ ਬਾਲ ਵਿਆਹ ਲਈ ਮਜਬੂਰ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਪੀੜਤ ਲੜਕੀ ਅਤੇ ਉਸ ਦੀ ਮਾਂ ਵੱਲੋਂ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਸ਼ਿਕਾਇਤ ‘ਚ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਲੜਕੀ ਦੀ ਮਾਂ ਨੇ ਦੱਸਿਆ ਕਿ ਵਿਆਹ ਸਮੇਂ ਉਨ੍ਹਾਂ ਦੀ ਲੜਕੀ ਦੀ ਉਮਰ ਸਿਰਫ 13 ਸਾਲ 7 ਮਹੀਨੇ ਸੀ। ਉਸ ਦਾ ਲਾੜਾ ਕਰਮਜੀਤ ਸਿੰਘ ਵੀ ਵਿਆਹ ਸਮੇਂ ਨਾਬਾਲਿਗ ਸੀ।

 

Punjab bholath kapurthala Childmarriage crime childhelpline latest news

error: Content is protected !!