Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
9
ਪ੍ਰੇਮੀ ਦੇ ਪਿਆਰ ‘ਚ ਪਾਗਲ ਹੋਈ ਔਰਤ ਨੇ ਮਾਰ ਦਿੱਤਾ ਪਤੀ, ਇੰਝ ਖੁੱਲਿਆ ਕ+ਤ+ਲ ਦਾ ਮਾਸਟਰਪਲਾਨ
Crime
international
jalandhar
Latest News
National
Politics
Punjab
ਪ੍ਰੇਮੀ ਦੇ ਪਿਆਰ ‘ਚ ਪਾਗਲ ਹੋਈ ਔਰਤ ਨੇ ਮਾਰ ਦਿੱਤਾ ਪਤੀ, ਇੰਝ ਖੁੱਲਿਆ ਕ+ਤ+ਲ ਦਾ ਮਾਸਟਰਪਲਾਨ
September 9, 2024
Voice of Punjab
ਫ਼ਾਜ਼ਿਲਕਾ ਦੇ ਪਿੰਡ ਮੁਹਾਰ ਸੋਨਾ ’ਚ ਇਕ ਪਤਨੀ ਨੇ ਅਪਣੇ ਆਸ਼ਕ ਨਾਲ ਮਿਲ ਕੇ ਪਤੀ ਦਾ ਕਤਲ ਕਰਵਾ ਦਿਤਾ ਅਤੇ ਫਿਰ ਉਸ ਦੇ ਅੰਤਮ ਸਸਕਾਰ ਤੋਂ ਬਾਅਦ ਸੱਭ ਦੇ ਸਾਹਮਣੇ ਹੀ ਕਬੂਲ ਕਰ ਲਿਆ ਕਿ ਉਹ ਅਪਣੇ ਆਸ਼ਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤਨੀ ਅਤੇ ਉਸ ਦੇ ਆਸ਼ਕ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਉਪ-ਮੰਡਲ ਦੇ ਸਰਹੱਦੀ ਪਿੰਡ ਮੁਹਾਰ ਸੋਨਾ ’ਚ 3 ਦਿਨ ਪਹਿਲਾਂ ਇਕ ਖੇਤ ’ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ।ਪੁਲਿਸ ਨੇ ਹੁਣ ਪਤਨੀ ਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਸਿਆ ਜਾਂਦਾ ਹੈ ਕਿ ਉਸ ਦੀ ਮੌਤ ਨਸ਼ੇ ਨਾਲ ਹੋਈ ਸਮਝ ਕੇ ਅੰਤਮ ਸਸਕਾਰ ਕਰ ਦਿਤਾ ਗਿਆ ਸੀ ਪਰ ਇਸ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਮ੍ਰਿਤਕ ਦੇ ਪਰਵਾਰਕ ਮੈਂਬਰ ਅਤੇ ਪਿੰਡ ਵਾਸੀ ਇੱਕਠੇ ਹੋ ਕੇ ਥਾਣਾ ਸਦਰ ਵਿਖੇ ਪਹੁੰਚੇ ਅਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ’ਤੇ ਕਤਲ ਕਰਨ ਦੇ ਦੋਸ਼ ਲਾਏ ਅਤੇ ਕਾਰਵਾਈ ਦੀ ਮੰਗ ਕੀਤੀ।
ਸਸਕਾਰ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਮ੍ਰਿਤਕ ਦੀ ਪਤਨੀ ਨੂੰ ਕਤਲ ਕਰਨ ਵਾਲੇ ਵਿਅਕਤੀ ਵਿਰੁਧ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਪਰ ਮ੍ਰਿਤਕ ਦੀ ਪਤਨੀ ਨੇ ਇਸ ਤੋਂ ਇਨਕਾਰ ਕਰ ਦਿਤਾ। ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮ੍ਰਿਤਕ ਦੀ ਪਤਨੀ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਅਪਣੇ ਪਤੀ ਦਾ ਕਤਲ ਕਰਵਾਇਆ ਹੈ। ਮ੍ਰਿਤਕ ਵਿਅਕਤੀ ਦੇ ਤਿੰਨ ਬੱਚੇ ਹਨ।
Post navigation
ਤੇਜ਼ ਰਫਤਾਰ ਗੱਡੀ ਦਾ ਕਹਿਰ,ਪਤੀ-ਪਤਨੀ ਨੂੰ ਮਾਰੀ ਟੱਕਰ, ਪਤੀ ਦੀ ਹੋਈ ਮੌਕੇ ਤੇ ਹੋਈ ਮੌ+ਤ
ਰਾਹ ਜਾਂਦੇ ਦੇ ਰਸਤੇ ‘ਚ ਆ ਗਿਆ ਕਈ ਫੁੱਟ ਲੰਬਾ ਅਜ਼ਗਰ, ਫਿਰ ਜੋ ਹੋਇਆ ਹੋ ਗਏ ਰੌਂਗਟੇ ਖੜ੍ਹੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us