ਮਹਿਲਾ ਸਵਾਰੀ ਅਤੇ ਕੰਡਕਟਰ ਵਿਚਕਾਰ ਹਾਈਵੋਲਟੇਜ਼ ਡਰਾਮਾ, ਉੱਤਰਣ ਲੱਗੀ ਮਹਿਲਾਂ ਨੂੰ ਸੁੱਟ ਕੇ ਭੱਜ ਚੱਲਿਆ ਸੀ ਡਰਾਈਵਰ

ਬਨੂੜ ਬੱਸ ਸਟੈਂਡ ਤੇ ਪੀਆਰਟੀਸੀ ਦੇ ਡਰਾਈਵਰ ਕੰਡਕਟਰ ਅਤੇ ਸਵਾਰੀਆਂ ਦਰਮਿਆਨ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਦਰਅਸਲ ਪਟਿਆਲਾ ਤੋਂ ਚੰਡੀਗੜ੍ਹ ਰੂਟ ਤੇ ਜਾ ਰਹੀ ਬੱਸ ’ਚੋਂ ਜਦੋਂ ਮਹਿਲਾ ਸਵਾਰੀ ਉਤਰਨ ਲੱਗੀ ਤਾਂ ਡਰਾਈਵਰ ਨੇ ਬੱਸ ਚਲਾ ਦਿੱਤੀ। ਜਿਸ ਦੇ ਕਾਰਨ ਮਹਿਲਾ ਡਿੱਗ ਪਈ ਅਤੇ ਸੱਟਾਂ ਲੱਗੀਆਂ।

ਇਸ ਘਟਨਾ ਤੋਂ ਬਾਅਦ ਸਵਾਰੀਆਂ ਅਤੇ ਡਰਾਈਵਰ ਕੰਡਕਟਰ ਦੌਰਾਨ ਤੂ ਤੂ ਮੈਂ ਮੈਂ ਹੋ ਗਈ । ਹੋਰਨਾਂ ਡਰਾਈਵਰਾਂ ਨੇ ਵੀ ਪੀਆਰਟੀਸੀ ਦੀਆਂ ਬੱਸਾਂ ਵੀ ਹਾਈਵੇ ਦੇ ਉੱਤੇ ਰੋਕ ਦਿੱਤੀਆਂ ਗਈਆਂ, ਜਿਸ ਦੇ ਕਾਰਨ ਚੰਡੀਗੜ੍ਹ ਅਤੇ ਰਾਜਪੁਰਾ ਸਾਈਡ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਲੰਬਾ ਵਾਹਨਾ ਦਾ ਜਾਮ ਲੱਗ ਗਿਆ।

ਮੌਕੇ ਤੇ ਉੱਤੇ ਬਨੂੜ ਪੁਲਿਸ ਪਾਰਟੀ ਨੇ ਸਥਿਤੀ ਨੂੰ ਕੰਟਰੋਲ ਕੀਤਾ। ਲੜਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਇੱਕ ਪੈਰ ਹੇਠਾਂ ਸੀ ਅਤੇ ਇੱਕ ਬੱਸ ਵਿੱਚ ਤਾਂ ਡਰਾਈਵਰ ਨੇ ਬੱਸ ਚ ਚਲਾ ਦਿੱਤੀ

ਇਸ ਕਾਰਨ ਮੇਰੇ ਸੱਟਾਂ ਵੱਜੀਆਂ ਅਤੇ ਉਲਟਾ ਲੋਹੇ ਦੀਆਂ ਰਾਡਾਂ ਕੱਢ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

error: Content is protected !!