Skip to content
Monday, April 20, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
April
20
ਪੰਜਾਬ ਪ੍ਰੈੱਸ ਕਲੱਬ ਵਿਚ ਗੈਰ ਮੈਂਬਰਾਂ ਦੇ ਦਾਖਲੇ ‘ਤੇ ਲੱਗੀ ਪਾਬੰਦੀ
jalandhar
Latest News
Punjab
ਪੰਜਾਬ ਪ੍ਰੈੱਸ ਕਲੱਬ ਵਿਚ ਗੈਰ ਮੈਂਬਰਾਂ ਦੇ ਦਾਖਲੇ ‘ਤੇ ਲੱਗੀ ਪਾਬੰਦੀ
April 20, 2026
Voice of Punjab
ਪ੍ਰੈੱਸ ਨੋਟ
ਪੰਜਾਬ ਪ੍ਰੈੱਸ ਕਲੱਬ, ਜਲੰਧਰ
(ਪ੍ਰਭਦੀਪ ਸਿੰਘ ) ਪੰਜਾਬ ਪ੍ਰੈੱਸ ਕਲੱਬ ਦੇ ਗਵਰਨਿੰਗ ਕੌਂਸਲ ਵੱਲੋਂ ਕੱਲ੍ਹ ਕਲੱਬ ਦੀ ਚਾਰਦੀਵਾਰੀ ਅੰਦਰ ਗੈਰ-ਮੈਂਬਰਾਂ ਨਾਲ ਜੁੜੇ ਲੜਾਈ ਦੇ ਘਟਨਾ-ਚੱਕਰ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਕੌਂਸਲ ਵੱਲੋਂ ਇਸ ਮਾਮਲੇ ਸਬੰਧੀ ਅੱਜ ਬੁਲਾਈ ਗਈ ਮੀਟਿੰਗ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਕਲੱਬ ਦੇ ਅਨੁਸ਼ਾਸਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਫ਼ੈਸਲੇ ਕੀਤੇ ਗਏ ਹਨ।
ਕੌਂਸਲ ਵੱਲੋਂ ਤੈਅ ਕੀਤਾ ਗਿਆ ਹੈ ਕਿ ਅੱਜ ਤੋਂ ਕਲੱਬ ਵਿੱਚ ਗੈਰ-ਮੈਂਬਰਾਂ ਦੇ ਦਾਖਲੇ ਦੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ। ਇਸਦੇ ਨਾਲ ਹੀ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਲੱਬ ਵਿੱਚ ਆਉਣ ਸਮੇਂ ਆਪਣਾ ਮੈਂਬਰਸ਼ਿਪ ਸ਼ਨਖਤੀ ਕਾਰਡ ਨਾਲ ਲੈ ਕੇ ਆਉਣ ਅਤੇ ਲੋੜ ਪੈਣ ’ਤੇ ਸੁਰੱਖਿਆ ਕਰਮਚਾਰੀਆਂ ਨੂੰ ਦਿਖਾਉਣ।
ਗਵਰਨਿੰਗ ਕੌਂਸਲ ਨੇ ਸਾਰੇ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਲੱਬ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਸੁਚੱਜਾ, ਸੁਰੱਖਿਅਤ ਅਤੇ ਪੇਸ਼ਾਵਰ ਮਾਹੌਲ ਬਣਾਈ ਰੱਖਣ ਵਿੱਚ ਸਹਿਯੋਗ ਦੇਣ। ਕੌਂਸਲ ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ ’ਤੇ ਸਖ਼ਤ ਨਿਗਰਾਨੀ ਅਤੇ ਕਾਰਵਾਈ ਕਰਦੀ ਰਹੇਗੀ।
ਜਾਰੀ ਕਰਤਾ:
ਗਵਰਨਿੰਗ ਕੌਂਸਲ
ਪੰਜਾਬ ਪ੍ਰੈੱਸ ਕਲੱਬ, ਜਲੰਧਰ
Post navigation
ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਵਿੱਚ ਇੰਟਰ-ਸਕੂਲ ਡੇ-ਨਾਈਟ ਫੁਟਸਲ ਚੈਂਪੀਅਨਸ਼ਿਪ ਦੇ ਤੀਜੇ ਸੀਜ਼ਨ ਦਾ ਆਰੰਭ
ਇਰਾਨ-ਅਮਰੀਕਾ ਨੇ ਹੁਣ ਸਮੁੰਦਰ ‘ਚ ਸ਼ੁਰੂ ਕੀਤੀ ਜੰਗ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us