ਲੜਕੀ ਦੇ ਬਿਆਨ ਮੁਤਾਬਕ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਕਿਰਪਾਲ ਪਾਸਵਾਨ ਨੇ ਦੂਜਾ ਵਿਆਹ ਕਰਵਾ ਲਿਆ ਸੀ।
ਪੀੜਤਾ ਅਤੇ ਉਸਦੇ ਭਰਾ ਤੋਂ ਬਾਅਦ ਹੁਣ ਉਸਦੇ ਪਿਤਾ ਦੇ ਦੂਜੇ ਵਿਆਹ ਤੋਂ ਇੱਕ ਹੋਰ ਭਰਾ ਹੈ। ਪਰਿਵਾਰ ਵਿੱਚ ਪੰਜ ਲੋਕ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਹਵਸ ‘ਚ ਅੰਨ੍ਹੇ ਕਿਰਪਾਲ ਪਾਸਵਾਨ ਨੇ ਦੋ ਸਾਲ ਪਹਿਲਾਂ ਆਪਣੀ ਹੀ ਧੀ ਨਾਲ ਬਲਾਤਕਾਰ ਕੀਤਾ ਸੀ। ਨਾਬਾਲਗ ਧੀ ਦੋ ਸਾਲਾਂ ਤੋਂ ਆਪਣੇ ਪਿਤਾ ਦੀ ਦਰਿੰਦਗੀ ਦਾ ਸ਼ਿਕਾਰ ਹੋ ਰਹੀ ਸੀ ਅਤੇ 9 ਸਤੰਬਰ ਨੂੰ ਵੀ ਆਰੋਪੀ ਨੇ ਪੀੜਤਾ ਨਾਲ ਬਲਾਤਕਾਰ ਕੀਤਾ।