ਸਿਰਫਿਰੇ ਨੇ ਮਾ+ਰ’ਤੀ ਨਵੀਂ ਵਿਆਹੀ ਵਹੁਟੀ, ਮਹੀਨਾ ਵੀ ਨਹੀਂ ਹੋਇਆ ਸੀ ਵਿਆਹ ਨੂੰ

ਸਿਰਫਿਰੇ ਨੇ ਮਾ+ਰ’ਤੀ ਨਵੀਂ ਵਿਆਹੀ ਵਹੁਟੀ, ਮਹੀਨਾ ਵੀ ਨਹੀਂ ਹੋਇਆ ਸੀ ਵਿਆਹ ਨੂੰ

ਵੀਓਪੀ ਬਿਊਰੋ- ਬਰਨਾਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਵ-ਵਿਆਹੀ ਦੁਲਹਨ ਦਾ ਉਸ ਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਰਨਾਲਾ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿੱਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਗਰਦਨ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੇ ਵਿਆਹ ਨੂੰ ਅਜੇ 24 ਦਿਨ ਹੀ ਹੋਏ ਸਨ। ਮੁਲਜ਼ਮਾਂ ਨੇ ਬੁੱਧਵਾਰ ਰਾਤ ਕਰੀਬ 2:30 ਵਜੇ ਘਰ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ ਅਤੇ ਰੋ ਰਹੇ ਹਨ। ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਸਹੁਰੇ ਵਾਲਿਆਂ ਨੇ ਧੀ ਦਾ ਕਤਲ ਕੀਤਾ ਹੈ। ਬੇਟੀ ਕੈਨੇਡਾ ਜਾਣਾ ਚਾਹੁੰਦੀ ਸੀ। ਧੀ ਉਸ ਨੂੰ ਕਹਿੰਦੀ ਸੀ ਕਿ ਡੈਡੀ, ਮੈਂ ਤੁਹਾਨੂੰ ਕੈਨੇਡਾ ਦਿਖਾਉਣ ਲਈ ਲੈ ਕੇ ਜਾਵਾਂਗੀ। ਉਸ ਨੇ ਆਪਣੀ ਧੀ ਨੂੰ ਪੜ੍ਹਾ ਕੇ ਪਾਲਿਆ। ਬੇਟੀ ਨੇ ਵੀ ਆਈਲੈਟਸ ਕਰ ਲਈ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਸਹੁਰੇ ਉਸ ਨੂੰ ਮਾਰ ਦੇਣਗੇ।

error: Content is protected !!