Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
20
ਗਰਭਵਤੀ ਔਰਤ ਨੇ ਕਰਵਾਇਆ ਅਲਟਰਾ ਸਾਊਂਡ ਤਾਂ ਉੱਡ ਗਏ ਹੋਸ਼,ਬੱਚੇ ਦੇ ਪੇਟ ‘ਚ ਵੀ ਪਲ ਰਿਹਾ ਸੀ ਬੱਚਾ
Crime
Delhi
international
jalandhar
Latest News
National
Politics
Punjab
ਗਰਭਵਤੀ ਔਰਤ ਨੇ ਕਰਵਾਇਆ ਅਲਟਰਾ ਸਾਊਂਡ ਤਾਂ ਉੱਡ ਗਏ ਹੋਸ਼,ਬੱਚੇ ਦੇ ਪੇਟ ‘ਚ ਵੀ ਪਲ ਰਿਹਾ ਸੀ ਬੱਚਾ
September 20, 2024
Voice of Punjab
ਮੱਧ ਪ੍ਰਦੇਸ਼ ਦੇ ਸਾਗਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਡਾਕਟਰਾਂ ਨੇ ਇਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਬੱਚੇ ਦੇ ਅੰਦਰ ਅਜੇ ਵੀ ਇੱਕ ਨਵਜੰਮਿਆ ਬੱਚਾ ਪਲ ਰਿਹਾ ਸੀ।ਹਾਲਾਂਕਿ, ਇਸ ਦੀ ਜਾਣਕਾਰੀ ਡਾਕਟਰਾਂ ਨੂੰ ਪਹਿਲਾਂ ਹੀ ਹੋ ਗਈ ਸੀ। ਜਦੋਂ ਉਨ੍ਹਾਂ ਨੇ ਗਰਭਵਤੀ ਔਰਤ ਦਾ ਅਲਟਰਾਸਾਊਂਡ ਕੀਤਾ ਸੀ । ਡਾਕਟਰੀ ਭਾਸ਼ਾ ਵਿੱਚ ਇਸ ਸਥਿਤੀ ਨੂੰ ‘ਫਿਟਸ ਇਨ ਫੀਟੂ’ ਕਿਹਾ ਜਾਂਦਾ ਹੈ। ਇੱਕ ਹੈਰਾਨੀਜਨਕ ਮਾਮਲਾ ਹੋਣ ਕਾਰਨ, ਨਵਜੰਮੇ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਦੇ SNCU ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਚੇ ਦੀ ਜਾਨ ਬਚਾਉਣ ਦਾ ਇੱਕੋ ਇੱਕ ਤਰੀਕਾ ਸਰਜਰੀ ਹੈ । ਜਿਸ ਨੂੰ ਲੈ ਕੇ ਡਾਕਟਰਾਂ ਵਿੱਚ ਚਰਚਾ ਚੱਲ ਰਹੀ ਹੈ। ਡਾਕਟਰ ਮੁਤਾਬਕ ਅਜਿਹਾ ਮਾਮਲਾ ਲੱਖਾਂ ਵਿੱਚੋਂ ਇੱਕ ਔਰਤ ਵਿੱਚ ਦੇਖਣ ਨੂੰ ਮਿਲਦਾ ਹੈ।
ਨਵਜੰਮੇ ਬੱਚੇ ਦੇ ਅੰਦਰ ਇੱਕ ਹੋਰ ਬੱਚਾ ਪਲ ਰਿਹਾ ਹੈ, ਰੇਡੀਓਲੋਜੀ ਵਿਭਾਗ ਦੇ ਮੁਖੀ ਅਤੇ ਬੁੰਦੇਲਖੰਡ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ.ਪੀ.ਪੀ. ਸਿੰਘ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਕੇਸਲੀ ਦੀ ਰਹਿਣ ਵਾਲੀ ਇੱਕ ਗਰਭਵਤੀ ਔਰਤ 9ਵੇਂ ਮਹੀਨੇ ਵਿੱਚ ਉਨ੍ਹਾਂ ‘ਚ ਪ੍ਰਾਈਵੇਟ ਕਲੀਨਿਕ ਵਿੱਚ ਜਾਂਚ ਲਈ ਆਈ ਸੀ। ਜਾਂਚ ਦੌਰਾਨ ਔਰਤ ਦੀ ਕੁੱਖ ਵਿੱਚ ਨਵਜੰਮੇ ਬੱਚੇ ਦੇ ਅੰਦਰ ਇੱਕ ਬੱਚੇ ਦੀ ਮੌਜੂਦਗੀ ਦਾ ਵੀ ਸ਼ੱਕ ਜਤਾਇਆ ਗਿਆ ਸੀ।ਇਸ ‘ਤੇ ਮਹਿਲਾ ਨੂੰ ਫਾਲੋਅੱਪ ਲਈ ਮੈਡੀਕਲ ਕਾਲਜ ਬੁਲਾਇਆ ਗਿਆ। ਇੱਥੇ ਵਿਸ਼ੇਸ਼ ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਦੀ ਕੁੱਖ ਵਿੱਚ ਇੱਕ ਹੋਰ ਬੱਚੇ ਜਾਂ ਟੇਰੀਟੋਮਾ ਦੀ ਮੌਜੂਦਗੀ ਹੈ । ਮਹਿਲਾ ਨੂੰ ਮੈਡੀਕਲ ਕਾਲਜ ਵਿੱਚ ਹੀ ਡਿਲੀਵਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ।
ਕਿਉਂਕਿ ਉਸ ਨੂੰ ਆਸ਼ਾ ਵਰਕਰ ਲੈ ਕੇ ਆਈ ਸੀ, ਇਸ ਲਈ ਉਹ ਉਸਨੂੰ ਵਾਪਸ ਕੇਸਲੀ ਕਮਿਊਨਿਟੀ ਹੈਲਥ ਸੈਂਟਰ ਲੈ ਗਈ। ਔਰਤ ਦੀ ਇੱਥੇ ਨਾਰਮਲ ਡਿਲੀਵਰੀ ਹੋਈ ਸੀ।ਹਰ 5 ਲੱਖ ਕੇਸਾਂ ਵਿੱਚ ਇੱਕ ਅਜਿਹਾ ਕੇਸ ਆਉਂਦਾ ਹੈ, ਡਾਕਟਰ ਪੀਪੀ ਸਿੰਘ ਅਨੁਸਾਰ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇਹ ਪਹਿਲਾ ਕੇਸ ਦੇਖਿਆ ਹੈ। ਡਾਕਟਰੀ ਇਤਿਹਾਸ ਵਿੱਚ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ। ਹਰ 5 ਲੱਖ ਕੇਸਾਂ ਵਿੱਚ ਅਜਿਹਾ ਇੱਕ ਮਾਮਲਾ ਸਾਹਮਣੇ ਆਉਂਦਾ ਹੈ। ਹਾਲਾਂਕਿ, ਹੁਣ ਤੱਕ ਦੁਨੀਆ ਵਿੱਚ ਸਿਰਫ 200 ਅਜਿਹੇ ਕੇਸ ਸਾਹਮਣੇ ਆਏ ਹਨ, ਜੋ ਸਾਹਿਤ ਵਿੱਚ ਔਨਲਾਈਨ ਉਪਲਬਧ ਹਨ। ਇਹ ਗਰਭਵਤੀ ਔਰਤ ਅੱਠਵੇਂ -ਨੌਵੇਂ ਮਹੀਨੇ ਸਾਡੇ ਕੋਲ ਆਈ ਸੀ।
ਬੱਚੇ ਦਾ ਅਲਟਰਾਸਾਊਂਡ ਕਰਾਉਣ ਤੋਂ ਬਾਅਦ ਪਤਾ ਅਸੀਂ ਦੇਖਿਆ ਕਿ ਦੇ ਪੇਟ ‘ਚ ਗੰਢ ਦਿਖਾਈ ਦੇ ਰਹੀ ਸੀ। ਜਿਸ ‘ਚ ਕੈਲਸ਼ੀਅਮ ਜੰਮਿਆ ਹੋਇਆ ਨਜ਼ਰ ਆ ਰਿਹਾ ਸੀ ਪਰ ਜਦੋਂ ਅਸੀਂ ਡੋਪਲਰ ਕਰਕੇ ਦੇਖਿਆ ਤਾਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਸੀ। ਜਦੋਂ ਅਜਿਹਾ ਹੁੰਦਾ ਹੈ, ਸੰਭਾਵਨਾਵਾਂ ‘ਚ ਪਹਿਲਾਂ ਫਿਟਸ ਅਤੇ ਫੀਟੂ ਕਰਕੇ ਇਹ ਕੰਡੀਸ਼ਨ ਹੁੰਦੀ ਹੈ। ਉਸ ਵਿੱਚ ਬੱਚੇ ਦੇ ਅੰਦਰ ਇੱਕ ਬੱਚਾ ਪਲ ਰਿਹਾ ਹੁੰਦਾ ਹੈ।
Post navigation
ਪੈਸਿਆਂ ਪਿੱਛੇ ਭਰਾ ਹੋਇਆ ਭਰਾ ਦਾ ਦੁਸ਼ਮਣ, ਹਥੌੜਾ ਮਾਰਕੇ ਉਤਾਰਿਆ ਭਰਾ ਨੂੰ ਮੌ+ਤ ਦੇ ਘਾਟ
ਦੋਸਤ ਦੀ ਘਰਵਾਲੀ ਨੇ ਲਗਾਏ ਸਨ ਛੇੜਨ ਦੇ ਇਲਜ਼ਾਮ, ਦੁਖੀ ਹੋਏ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us