ਸੜਕ ਹਾਦਸੇ ‘ਚ ਮਾਂ-ਪੁੱਤਰ ਦੀ ਮੌ+ਤ, ਪਿਤਾ ਗੰਭੀਰ ਜ਼ਖਮੀ,ਕਾਰ ਚਾਲਕ ਨੇ ਮਾਰੀ ਖੜੀ ਮੋਟਰਸਾਈਕਲ ਨੂੰ ਟੱਕਰ

ਅੱੱਜਕੱਲ ਲਾਪਰਵਾਹੀ ਨਾਲ ਕਾਰ ਜਾਂ ਫਿਰ ਕੋਈ ਵੀ ਵਹੀਕਲ ਚਲਾਉਂਣਾ ਕਿਸੇ ਤੇ ਵੀ ਭਾਰੀ ਪੈ ਸਕਦਾ ਹੈ ਕਈ ਜਿੰਦਗੀਆਂ ਇਹ ਲਾਪਰਵਾਹੀ ਲੈ ਚੁੱਕੀ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈਥਾਣਾ ਸੋਹਾਣਾ ਅਧੀਨ ਪੈਂਦੇ ਲਾਂਡਰਾਂ ਵਿਖੇ ਇਕ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਪ੍ਰਭਜੋਤ ਕੌਰ (38) ਅਤੇ ਉਸ ਦੇ ਸੱਤ ਸਾਲ ਦੇ ਲੜਕੇ ਮਨਰਾਜ ਸਿੰਘ (7)(ਵਾਸੀ ਸੈਕਟਰ 40) ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ, ਔਰਤ ਅਤੇ ਬੱਚਾ ਸੜਕ ਦੇ ਕਿਨਾਰੇ ਉੱਤੇ ਖੜੇ ਸਨ। ਉਸੇ ਸਮੇਂ ਇੱਕ ਤੇਜ਼ ਰਫਤਾਰ ਡਸਟਰ ਕਾਰ ਪਿੱਛੋਂ ਆਈ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਅਤੇ ਔਰਤ ਦੀ ਮੌਕੇ ਉੱਤੇ ਹੀ ਮੌਤ ਹਈ ਜਦਕਿ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜੋ ਕਿ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਹਾਦਸੇ ਦਾ ਸ਼ਿਕਾਰ ਹੋਏ ਡਸਟਰ ਕਾਰ ਵਿੱਚ ਸਵਾਰ ਤਿੰਨੋਂ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਚਸ਼ਮਦੀਦ ਦੇ ਦੱਸੇ ਮੁਤਾਬਕ ਗਲਤੀ ਡਸਟਰ ਕਾਰ ਵਾਲੇ ਦੀ ਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!