ਭੈਣ ਨੇ ਵਿਰਲਾਪ ਕਰਦਿਆਂ ਕਿਹਾ ਕਿ ਹੁਣ ਉਹ ਕਿਸ ਨੂੰ ਰੱਖੜੀ ਬੰਨ੍ਹੇਗੀ। ਉਧਰ ਪਰਮਦੀਪ ਦੇ ਦਾਦਾ ਕਰਮ ਸਿੰਘ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਰਮ ਅੱਜ ਚਿੱਟੇ ਕੱਪੜੇ ਪਾ ਕੇ ਸਕੂਲ ਗਿਆ ਸੀ, ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪੋਤਾ ਕਦੇ ਘਰ ਨਹੀਂ ਪਰਤੇਗਾ। ਬਾਰ-ਬਾਰ ਉਸ ਦੇ ਦਾਦਾ ਜੀ ਗੇਟ ‘ਤੇ ਖੜ੍ਹੇ ਹੋ ਕੇ ਪੁੱਛ ਰਹੇ ਸਨ ਕਿ ਮੇਰਾ ਪਰਮ ਅਜੇ ਘਰ ਨਹੀਂ ਪਹੁੰਚਿਆ, ਮੇਰਾ ਪਰਮ ਕਦੋਂ ਆਵੇਗਾ। ਪਰਿਵਾਰ ਦਾ ਬੁਰਾ ਹਾਲ ਹੈ।