ਬੀਤੀ ਰਾਤ ਕਰੀਬ 6.30 ਵਜੇ ਦੋਵੇਂ ਭਰਾ ਭੰਗਾਲਾ ਤੋਂ ਦੁਕਾਨ ਬੰਦ ਕਰਕੇ ਆਪਣੇ ਘਰ ਪਰਤ ਰਹੇ ਸਨ ਕਿ ਜਦੋਂ ਉਹ ਪਿੰਡ ਮੁਸਾਹਿਬਪੁਰ ਮੁੱਖ ਮਾਰਗ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਮੁਕੇਰੀਆਂ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਨੇ ਕਾਰ ਚਾਲਕ ਮੁਹੰਮਦ ਰਫੀਕ ਪੁੱਤਰ ਫਕਰਦੀਨ ਪੁੱਤਰ ਸੁਕਰਦੀਨ ਵਾਸੀ ਕੋਲਪੁਰ ਥਾਣਾ ਦਸੂਹਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।