ਗਰਭਵਤੀ ਧੀ ਦਾ ਪਤਾ ਲੈਣ ਜਾ ਰਹੀ ਔਰਤ ਦੀ ਦਰਦਨਾਕ ਮੌ+ਤ, ਕਾਰ ਥੱਲੇ ਵੜੀ ਮੋਟਰਸਾਈਕਲ

ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਅਤੇ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਿਸ ਔਰਤ ਦੀ ਮੌਤ ਹੋਈ ਹੈ, ਉਹ ਆਪਣੀ ਗਰਭਵਤੀ ਬੇਟੀ ਦਾ ਹਾਲ ਜਾਨਣ ਦੇ ਲਈ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਜਿਸ ਦੇ ਵਿੱਚ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਹੈ।

ਖ਼ਬਰ ਰਾਮਪੁਰਾ ਫੂਲ ਤੋਂ ਸਾਹਮਣੇ ਆਈ ਹੈ। ਭਾਈ ਰੂਪਾ ਰੋਡ ਦੇ ਉੱਤੇ ਜਦੋਂ ਇਹ ਬਾਈਕ ਸਵਾਰ ਦੋਵੇਂ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਜੋ ਬਾਈਕ ਹੈ ਉਹ ਕਾਰ ਦੇ ਬਿਲਕੁਲ ਹੇਠਾਂ ਫਸ ਗਿਆ।

ਕਾਰ ਕਈ ਮੀਟਰ ਦੂਰ ਉਨ੍ਹਾਂ ਨੂੰ ਘੜੀਸਦੀ ਹੋਈ ਹੀ ਆਪਣੇ ਨਾਲ ਲੈ ਗਈ। ਜਿਸ ਦੇ ਵਿੱਚ ਦੋਵਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਵਿੱਚ ਬਾਈਕ ਦੇ ਪਰਖੱਚੇ ਉੱਡ ਗਏ। ਜਦਕਿ ਕਾਰ ਦਾ ਅਗਲਾ ਹਿੱਸਾ ਵੀ ਬਿਲਕੁਲ ਬੁਰੇ ਤਰੀਕੇ ਦੇ ਨਾਲ ਨੁਕਸਾਨਿਆਂ ਗਿਆ।

error: Content is protected !!