ਸਰਮਾਏਦਾਰਾ ਦੀ ਜਗੀਰ ਬਣੀ ਸਰਪੰਚੀ, ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਬੋਲੀ ਲਗਾ ਕੇ ਸਾਢੇ 35 ਲੱਖ ‘ਚ ਸਰਪੰਚੀ ਦਾ ਸੌਦਾ,

ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਣੀ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿੱਚ ਮਾਹੌਲ ਭਖਿਆ ਹੋਇਆ ਹੈ ਤੇ ਕਈ ਪਿੰਡਾਂ ਵਿੱਚ ਸਹਿਮਤੀ ਨਾਲ ਪੰਚਾਇਤ ਦੀ ਚੋਣ ਵੀ ਹੋ ਚੁੱਕੀ ਹੈ। ਉਥੇ ਹੀ ਕਈ ਪਿੰਡ ਐਸੇ ਵੀ ਹਨ, ਜਿਥੇ ਬੋਲੀ ਲਗਾਕੇ ਸਰਪੰਚ ਦੀ ਚੋਣ ਹੋ ਰਹੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਰਪੰਚੀ ਧਨਾਢਾਂ ਦੀ ਖੇਡ ਬਣ ਕੇ ਰਹਿ ਗਈ ਹੈ। ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ ‘ਚ ਸਰਪੰਚੀ ਦਾ ਸੌਦਾ ਕੀਤਾ ਹੈ। ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ।

ਸਰਪੰਚੀ ਧਨਾਢਾਂ ਦੀ ਖੇਡ ਬਣ ਕੇ ਰਹਿ ਗਈ ਹੈ। ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ ‘ਚ ਸਰਪੰਚੀ ਦਾ ਸੌਦਾ ਕੀਤਾ ਹੈ। ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ।

ਸੂਬੇ ਵਿੱਚ 15 ਅਕਤੂਬਰ ਵੋਟਾਂ ਪੈਣਗੀਆਂ। ਦੱਸ ਦਈਏ ਕਿ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਿੰਗ ਹੋਵੇਗੀ। ਉਮੀਦਵਾਰ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰ ਸਕਣਗੇ। 5 ਅਕਤੂਬਰ ਨੂੰ ਸਕਰੂਟਨਿੰਗ ਹੋਵੇਗੀ। 7 ਅਕਤੂਬਰ ਤੱਕ ਉਮੀਦਵਾਰ ਆਪਣੀਆਂ ਨਾਮਜ਼ਗੀਆਂ ਵਾਪਸ ਲੈ ਸਕਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਲਟ ਬਾਕਸ ਰਾਹੀਂ ਹੀ ਵੋਟਿੰਗ ਹੋਵੇਗੀ। ਵੋਟਰ ਇਸ ਵਾਰ ਨੋਟਾ (Nota) ਦਾ ਵੀ ਇਸਤੇਮਾਲ ਕਰ ਸਕਣਗੇ।

ਦੱਸ ਦਈਏ ਕਿ ਜਰਨਲ ਕੈਟਾਗਿਰੀ ਲਈ ਨਾਮਜ਼ਦਗੀ ਭਰਨ ਲਈ 100 ਰੁਪਏ ਫੀਸ ਹੋਵੇਗੀ, ਜਦਕਿ ਐਸ ਅਤੇ ਬੀਸੀ ਲਈ ਇਹ ਫੀਸ 50 ਰੁਪਏ ਹੋਵੇਗੀ। ਇਸ ਤੋਂ ਇਲਾਵਾ ਸਰਪੰਚ ਲਈ 40 ਹਜ਼ਾਰ ਰੁਪਏ ਤੇ ਪੰਚ ਲਈ 30 ਹਜ਼ਾਰ ਰੁਪਏ ਦਾ ਖਰਚਾ ਤੈਅ ਕੀਤਾ ਗਿਆ ਹੈ।

error: Content is protected !!