ਸਰਪੰਚੀ ਧਨਾਢਾਂ ਦੀ ਖੇਡ ਬਣ ਕੇ ਰਹਿ ਗਈ ਹੈ। ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ ‘ਚ ਸਰਪੰਚੀ ਦਾ ਸੌਦਾ ਕੀਤਾ ਹੈ। ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ।