ਸੰਗਰੂਰ ‘ਚ ਪ੍ਰੇਮ ਵਿਆਹ ਤੋਂ ਖਫਾ ਪਿਓ ਨੇ ਜਵਾਈ ਦਾ ਬੇਰਹਿਮੀ ਨਾਲ ਕੀਤਾ ਕ+ਤ+ਲ

ਸੰਗਰੂਰ ‘ਚ ਪ੍ਰੇਮ ਵਿਆਹ ਤੋਂ ਖਫਾ ਪਿਓ ਨੇ ਜਵਾਈ ਦਾ ਬੇਰਹਿਮੀ ਨਾਲ ਕੀਤਾ ਕ+ਤ+ਲ

ਲਹਿਰਾਗਾਗਾ (ਵੀਓਪੀ ਬਿਊਰੋ) ਸੰਗਰੂਰ ਜਿਲ੍ਹੇ ਦੇ ਥਾਣਾ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਭਾਈ ਕੀ ਪਿਸੌਰ ਵਿਖੇ ਦਿਲ ਦਹਿਲਾ ਦੇਣ ਵਾਲਾ ਮਾਮਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਓ ਨੇ ਆਪਣੀ ਹੀ ਧੀ ਦਾ ਘਰ ਉਜਾੜ ਦਿੱਤਾ ਹੈ। ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਦੇ ਮੁਤਾਬਕ ਸਹੁਰੇ ਨੇ ਆਪਣੀ ਲੜਕੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਆਪਣੇ ਲੜਕੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਥਾਣਾ ਲਹਿਰਾ ਵਿਖੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਨੈਬ ਸਿੰਘ ਉਰਫ ਨੈਬ ਸਿੰਘ ਵਾਸੀ ਭਾਈ ਕੀ ਪਿਸ਼ੌਰ, ਥਾਣਾ ਲਹਿਰਾਗਾਗਾ ਨੇ ਬਰਖਿਲਾਫ਼ ਗੁਰਜੰਟ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਕੀ ਭਾਈ ਕੀ ਪਿਸ਼ੌਰ, ਥਾਣਾ ਲਹਿਰਾ ਦੇ ਮੁਕੱਦਮਾ ਦਰਜ ਕਰਵਾਇਆ।

ਸ਼ਿਕਾਇਤ ਵਿੱਚ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਰਦੀਪ ਸਿੰਘ ਉਰਫ ਘੋਗੜ (27) ਨੇ ਕਰੀਬ ਤਿੰਨ ਸਾਲ ਪਹਿਲਾਂ ਗੁਰਜੰਟ ਸਿੰਘ ਉਕਤ ਦੀ ਲੜਕੀ ਰਜਨੀ ਕੌਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਜਿਸ ਕਾਰਨ ਰਜਨੀ ਕੌਰ ਦਾ ਪਰਿਵਾਰ ਮਿਰਤਕ ਗੁਰਦੀਪ ਸਿੰਘ ਉਰਫ ਘੋਗੜ ਤੋਂ ਨਾਰਾਜ਼ ਸੀ। ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੁੱਖ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!