ਛੁੱਟੀ ਕਰਨ ਲਈ 9ਵੀਂ ਜਮਾਤ ਦੇ ਪਾੜ੍ਹੇ ਨੇ ਦਿੱਤੀ ਸੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਛੁੱਟੀ ਕਰਨ ਲਈ 9ਵੀਂ ਜਮਾਤ ਦੇ ਪਾੜ੍ਹੇ ਨੇ ਦਿੱਤੀ ਸੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ (ਵੀਓਪੀ ਬਿਊਰੋ) ਬੀਤੇ ਕੱਲ ਲੁਧਿਆਣਾ ਵਿਖੇ ਇੱਕ ਸਕੂਲ ਵਿੱਚ ਬੰਬ ਹੋਣ ਦੀ ਅਫਵਾਹ ਤੋਂ ਬਾਅਦ ਹਫੜਾ- ਤਫੜੀ ਮਚ ਗਈ ਸੀ। ਕਿਸੇ ਅਣਪਛਾਤੇ ਵਿਅਕਤੀ ਨੇ ਸਕੂਲ ਪ੍ਰਬੰਧਕਾਂ ਨੂੰ ਧਮਕੀ ਭਰੀ ਈਮੇਲ ਭੇਜੀ ਸੀ ਕਿ 5 ਅਕਤੂਬਰ ਦੀ ਸਵੇਰ ਨੂੰ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਧਿਕਾਰੀ ਅਤੇ ਥਾਣਾ ਸਦਰ ਮੌਕੇ ’ਤੇ ਪੁੱਜੇ।

ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਸਕੂਲ ਪ੍ਰਬੰਧਕਾਂ ਨੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਪੁਲਿਸ ਸਕੂਲ ਦੇ ਹਰ ਕੋਨੇ ਅਤੇ ਕੋਨੇ ਦੀ ਜਾਂਚ ਵਿੱਚ ਰੁੱਝੀ ਹੋਈ ਸੀ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਈਮੇਲ ਕਿੱਥੋਂ ਆਈ ਸੀ। ਇਸ ਦੌਰਾਨ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ 9ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਵਿੱਚ ਛੁੱਟੀ ਕਰਵਾਉਣ ਲਈ ਹੀ ਈ-ਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।

ਇਹ ਸਾਰਾ ਮਾਮਲਾ ਥਾਣਾ ਸਦਰ ਦੇ ਇਲਾਕੇ ਵਿੱਚ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸੀ। ਸਕੂਲ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਨੇ ਧਮਕੀ ਦਿੱਤੀ ਸੀ ਕਿ 5 ਅਕਤੂਬਰ ਦੀ ਸਵੇਰ ਨੂੰ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸ਼ਨੀਵਾਰ ਸਵੇਰੇ ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਪਹੁੰਚ ਕੇ ਰੋਜ਼ਾਨਾ ਵਾਂਗ ਮੇਲ ਚੈੱਕ ਕੀਤੀ। ਫਿਰ ਉਸ ਨੂੰ ਧਮਕੀ ਭਰੀ ਮੇਲ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਤੁਰੰਤ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

ਸਹਾਇਕ ਪੁਲਿਸ ਕਮਿਸ਼ਨਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਈਮੇਲ ਦੇ ਆਧਾਰ ’ਤੇ ਜਦੋਂ ਪੁਲਿਸ ਨੇ ਈਮੇਲ ਦੀ ਬੈਕਅਪ ਡਿਟੇਲ ਚੈੱਕ ਕੀਤੀ ਤਾਂ ਮੋਬਾਈਲ ਨੰਬਰ ਦਾ ਖੁਲਾਸਾ ਹੋਇਆ। ਦੋਵਾਂ ਨੰਬਰਾਂ ਵਿੱਚੋਂ ਇੱਕ ਮੋਬਾਈਲ ਨੰਬਰ ਲੁਧਿਆਣੇ ਦਾ ਅਤੇ ਇੱਕ ਬਿਹਾਰ ਦਾ ਸੀ। ਡਿਟੇਲ ਕਢਵਾ ਕੇ ਜਦ ਪੁਲਿਸ ਵਿਦਿਆਰਥੀ ਤੱਕ ਪਹੁੰਚੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਹ ਇਸੇ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਨੇ ਸ਼ਨਿਚਰਵਾਰ ਨੂੰ ਛੁੱਟੀ ਕਰਵਾਉਣ ਲਈ ਇਹ ਸਾਰਾ ਕੁਝ ਕੀਤਾ ਸੀ। ਵਿਦਿਆਰਥੀ ਵੱਲੋਂ ਗਲਤੀ ਮੰਨਣ ’ਤੇ ਉਸ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਉਧਰੋਂ ਇਸ ਮਾਮਲੇ ਵਿੱਚ ਏਸੀਪੀ ਹਰਜਿੰਦਰ ਸਿੰਘ ਨੇ ਆਖਿਆ ਕਿ ਲੜਕਾ ਆਪਣੇ ਦੋਸਤਾਂ ਨਾਲ ਮਿਲ ਕੇ ਗੇਮ ਖੇਡਣ ਦਾ ਸ਼ੌਕੀਨ ਹੈ। ਉਹ ਅਕਸਰ ਇੱਕ ਗੇਮ ਖੇਡਦੇ ਸਨ, ਜਿਸ ਵਿੱਚ ਮਨੋਰੰਜਨ ਲਈ ਬੰਬ ਲਗਾਏ ਜਾਂਦੇ ਹਨ। ਲੜਕੇ ਨੇ ਸਕੂਲ ਪ੍ਰਿੰਸੀਪਲ ਨਾਲ ਪ੍ਰੈਂਕ ਕਰਕੇ ਗੇਮਿੰਗ ਦੀ ਨਕਲ ਕੀਤੀ।

Punjab ludhiana school bomb threat latest news crime

error: Content is protected !!