ਇਸ ਸਬੰਧੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਜਾਣਕਾਰੀ ਦਿੰਦਿਆਂ ਹੋਇਆਂ ਮਹਿਲਾ ਅਮਰਜੀਤ ਵਾਸੀ ਪਕੀਵਾਂ ਨੇ ਦਸਿਆ ਕਿ ਮੇਰਾ ਜਵਾਈ ਵਿਜੇ ਮਸੀਹ ਪੁੱਤਰ ਪ੍ਰੇਮ ਮਸੀਹ ਪਿੰਡ ਭਗਠਾਣਾ ਬੋਹੜਾਂ ਵਾਲਾ ਅਦਾਲਤ ਵਿਚੋਂ ਤਰੀਕ ਭੁਗਤ ਕੇ ਕਾਰ ਰਾਹੀਂ ਅਪਣੇ ਸਹੁਰੇ ਪਿੰਡ ਮੇਰੀ ਧੀ ਸੁਮਨ ਜੋ ਪੇਕੇ ਪਿੰਡ ਪਕੀਵਾ ਆਈ ਹੋਈ ਸੀ ਨੂੰ ਲੈਣ ਆ ਰਿਹਾ ਸੀ ਕਿ ਰਸਤੇ ਵਿਚ ਹੀ ਉਸ ਦੇ ਜਵਾਈ ਨੂੰ ਗੋਲੀ ਮਾਰ ਦਿਤੀ ਗਈ ਜਿਸ ਦੀ ਖ਼ਬਰ ਉਨ੍ਹਾਂ ਨੂੰ ਲੋਕਾਂ ਵਲੋਂ ਦਿਤੀ ਗਈ।
ਡੀਐਸਪੀ ਗੁਰਵਿੰਦਰ ਸਿੰਘ ਨੇ ਦਸਿਆ ਕਿ ਨੌਜਵਾਨ ਦੀ ਹਾਲਤ ਠੀਕ ਹੈ ਅਤੇ ਇਹ ਮਾਮਲਾ ਗੈਂਗਵਾਰ ਦਾ ਦਸਿਆ ਜਾ ਰਿਹਾ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ।