ਲਖੀਮਪੁਰ ਖੀਰੀ ‘ਚ ਭਾਜਪਾ ਵਿਧਾਇਕ ਦੀ ਕੁੱ+ਟ+ਮਾਰ, ਸ਼ਖਸ ਨੇ ਮੂੰਹ ‘ਤੇ ਮਾਰੀਆਂ ਚਪੇੜਾਂ

ਲਖੀਮਪੁਰ ਖੀਰੀ ‘ਚ ਭਾਜਪਾ ਵਿਧਾਇਕ ਦੀ ਕੁੱ+ਟ+ਮਾਰ, ਸ਼ਖਸ ਨੇ ਮੂੰਹ ‘ਤੇ ਮਾਰੀਆਂ ਚਪੇੜਾਂ

ਯੂਪੀ (ਵੀਓਪੀ ਬਿਊਰੋ) ਬੁੱਧਵਾਰ ਨੂੰ ਲਖੀਮਪੁਰ ਸੀਟ ਤੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਵਧੇਸ਼ ਸਿੰਘ ਵਿਚਾਲੇ ਝੜਪ ਹੋ ਗਈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਧਾਇਕ ਨੂੰ ਥੱਪੜ ਮਾਰੇ ਜਾਣ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ।

 

ਇਹ ਵਿਵਾਦ ਅਰਬਨ ਕੋਆਪ੍ਰੇਟਿਵ ਬੈਂਕ ਮੈਨੇਜਿੰਗ ਕਮੇਟੀ ਦੀ ਚੋਣ ਨੂੰ ਲੈ ਕੇ ਹੋਇਆ, ਜਿਸ ਵਿਚ ਨਾਮਜ਼ਦਗੀ ਪ੍ਰਕਿਰਿਆ ਚੱਲ ਰਹੀ ਸੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਵਧੇਸ਼ ਸਿੰਘ ਦੀ ਪਤਨੀ ਪੁਸ਼ਪਾ ਸਿੰਘ ਇਸ ਚੋਣ ਵਿੱਚ ਉਮੀਦਵਾਰ ਹਨ। ਵਿਧਾਇਕ ਯੋਗੇਸ਼ ਵਰਮਾ ਨੇ ਨਾਮਜ਼ਦਗੀ ‘ਚ ਧਾਂਦਲੀ ਦਾ ਦੋਸ਼ ਲਗਾਇਆ ਸੀ।

ਬੁੱਧਵਾਰ ਸਵੇਰੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਵਿਵਾਦ ਵਧ ਗਿਆ ਅਤੇ ਅਵਧੇਸ਼ ਸਿੰਘ ਨੇ ਵਿਧਾਇਕ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਹੱਥੋਪਾਈ ਹੋ ਗਈ, ਜਿਸ ਨੂੰ ਮੌਕੇ ‘ਤੇ ਮੌਜੂਦ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਨੂੰ ਵੱਖ ਕਰ ਦਿੱਤਾ। ਹਾਲਾਂਕਿ ਦੂਜੇ ਧੜੇ ਦੇ ਲੋਕਾਂ ਨੇ ਵਿਧਾਇਕ ਨੂੰ ਘੇਰ ਲਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ।


ਪੁਲਿਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਝਗੜੇ ਵਿੱਚੋਂ ਬਾਹਰ ਕੱਢਿਆ। ਘਟਨਾ ਤੋਂ ਬਾਅਦ ਅਰਬਨ ਕੋਆਪ੍ਰੇਟਿਵ ਬੈਂਕ ਦੇ ਬਾਹਰ ਪੁਲਿਸ ਫੋਰਸ ਵਧਾ ਦਿੱਤੀ ਗਈ ਹੈ ਅਤੇ ਦੋਵੇਂ ਧੜੇ ਅਜੇ ਵੀ ਇਲਾਕੇ ‘ਚ ਮੌਜੂਦ ਹਨ।

ਜ਼ਿਕਰਯੋਗ ਹੈ ਕਿ ਵਿਧਾਇਕ ਯੋਗੇਸ਼ ਵਰਮਾ ਨੇ ਚੋਣਾਂ ‘ਚ ਧਾਂਦਲੀ ਦੇ ਡਰੋਂ ਮੈਂਬਰਾਂ ਦੀ ਅੰਤਿਮ ਵੋਟਰ ਸੂਚੀ ਚਿਪਕਾਏ ਜਾਣ ਤੋਂ ਇਕ ਦਿਨ ਪਹਿਲਾਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਇਸ ਸੂਚੀ ਨੂੰ ਪਾੜਨ ਦੀ ਸ਼ਿਕਾਇਤ ਵੀ ਕੀਤੀ ਸੀ ਅਤੇ ਤਾਇਨਾਤ ਪੁਲਿਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਵਿਵਾਦ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਮਾਹੌਲ ਹੋਰ ਗਰਮਾ ਦਿੱਤਾ ਹੈ।

Lakhimapur khiri bjp mla thapad. Beaten crime latest news u p

error: Content is protected !!