ਇਸ ਪਿੰਡ ‘ਚ ਸਰਪੰਚੀ ਲਈ ਖੜ੍ਹਾ ਹੋਇਆ ਪ੍ਰਵਾਸੀ ਬਿਹਾਰੀ, ਕਹਿੰਦਾ- ਹਮ ਪਿੰਡ ਕੇ ਵਿਕਾਸ ਲਈ ਜਿੰਦ-ਜਾਨ ਲਗਾ ਦੇਂਗੇ

ਇਸ ਪਿੰਡ ‘ਚ ਸਰਪੰਚੀ ਲਈ ਖੜ੍ਹਾ ਹੋਇਆ ਪ੍ਰਵਾਸੀ ਬਿਹਾਰੀ, ਕਹਿੰਦਾ- ਹਮ ਪਿੰਡ ਕੇ ਵਿਕਾਸ ਲਈ ਜਿੰਦ-ਜਾਨ ਲਗਾ ਦੇਂਗੇ

ਬਰਨਾਲਾ (ਵੀਓਪੀ ਡੈਸਕ) ਪੰਜਾਬ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਜ਼ੋਰ ਚੱਲ ਰਿਹਾ ਮਾਹੌਲ ਪੂਰਾ ਗਰਮ ਹੋਇਆ ਹੈ। ਪੰਚ ਅਤੇ ਸਰਪੰਚ ਅਹੁਦਿਆਂ ਦੇ ਦਾਅਵੇ ਘਰ ਘਰ ਜਾ ਕੇ ਆਪਣੇ ਲਈ ਵੱਡਾ ਮੰਗ ਰਹੇ ਹਨ ਅਤੇ ਲੋਕ ਲਭਾਓ ਵਾਦਿਆਂ ਦੇ ਨਾਲ ਪਿੰਡ ਵਾਸੀਆਂ ਨੂੰ ਆਪਣੇ ਹੱਕ ਵਿੱਚ ਵੋਟ ਭੁਗਤਾਉਣ ਦੀ ਅਪੀਲ ਕਰ ਰਹੇ ਹਨ। ਪੰਜਾਬ ਦੀਆ 13,200 ਤੋਂ ਵੀ ਵੱਧ ਪੰਚਾਇਤਾਂ 15 ਅਕਤੂਬਰ ਨੂੰ ਚੁਣ ਲਿਆ ਜਾਣਗੀਆਂ।

ਇਸ ਦੌਰਾਨ ਕਈ ਨਵੀਆਂ ਗੱਲਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਕੁਝ ਜਗਹਾ ਸਰਬ ਸੰਮਤੀ ਨਾਲ ਪੰਚਾਇਤਾਂ ਬਣ ਗਈਆਂ ਹਨ, ਉੱਥੇ ਹੀ ਕੁਝ ਜਗ੍ਹਾ ਸਰਪੰਚੀ ਲਈ ਲੜਾਈਆਂ ਝਗੜੇ ਹੋ ਰਹੇ ਹਨ।ਅਸੀਂ ਬਰਨਾਲਾ ਦੇ ਇੱਕ ਅਜਿਹੇ ਪਿੰਡ ਦਾ ਦੱਸਣ ਜਾ ਰਹੇ ਹਾਂ ਜਿੱਥੇ ਪੰਚਾਇਤ ਦੀ ਚੋਣ ਵਿੱਚ ਸਰਪੰਚ ਉਮੀਦਵਾਰ ਵਜੋਂ ਇੱਕ ਬਿਹਾਰੀ ਮਜ਼ਦੂਰ ਨੇ ਖੁਦ ਪੇਸ਼ ਕੀਤਾ ਹੈ

ਬਰਨਾਲਾ ਜ਼ਿਲ੍ਹੇ ਦੇ ਪਿੰਡ ਨਿੱਕੇ ਮਹੀਆਂ ਵਾਲਾ ਖੁਰਦ ਵਿੱਚ ਬਿਹਾਰੀ ਮਜਦੂਰ ਸਤੇਂਦਰ ਦਾਸ ਨੇ ਕੀਤਾ ਸਰਪੰਚ ਦੀ ਚੋਣ ਲੜਨ ਦਾ ਐਲਾਨ। ਇਸ ਬਿਹਾਰੀ ਮਜ਼ਦੂਰ ਦਾ ਕਹਿਣਾ ਹੈ ਕਿ ਉਹ ਹੋਰ ਨਾ ਸਰਪੰਚ ਪਿੰਡ ਨੂੰ ਆਈਆ ਗਰਾਂਟਾਂ ਖਾਵੇਗਾ ਨਹੀਂ ਸਗੋਂ ਪਿੰਡ ਦੇ ਵਿਕਾਸ ਲਈ ਲਾਵੇਗਾ ਬਿਹਾਰੀ ਮਜ਼ਦੂਰ ਦਾ ਕਹਿਣਾ ਹੈ ਕਿ ਜੇਕਰ ਲੋਕ ਉਸਨੂੰ ਇੱਕ ਮੌਕਾ ਦੇਣਗੇ ਨਾ ਉਹ ਸਾਬਿਤ ਕਰ ਦੇਵੇਗਾ ਕਿ ਉਹ ਦੂਜੇ ਸਰਪੰਚਾਂ ਨਾਲੋਂ ਕਿਤੇ ਬਿਹਤਰ ਅਤੇ ਪਿੰਡ ਦੇ ਵਿਕਾਸ ਲਈ ਅੱਡੀ ਚੋਟੀ ਦਾ ਜ਼ੋਰ ਲਾ ਦੇਵੇਗਾ। ਬਿਹਾਰੀ ਮਜ਼ਦੂਰ ਦਾ ਕਹਿਣਾ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਰਹਿ ਰਿਹਾ ਉਸਦੇ ਲੜਕੇ ਲੜਕੀ ਨੇ ਵਧੀਆ ਪੜ੍ਹਾਈ ਸਰਕਾਰੀ ਸਕੂਲਾਂ ਤੋਂ ਕਰਕੇ ਨੌਕਰੀਆਂ ਪ੍ਰਾਪਤ ਕੀਤੀਆਂ ਨੇ ਉਸਦਾ ਲੜਕਾ ਦਿੱਲੀ ਵਿੱਚ ਜੋਬ ਕਰ ਰਿਹਾ ਅਤੇ ਲੜਕੀ ਵੀ ਵਧੀਆ ਪੜ੍ਹਾਈ ਸਰਕਾਰੀ ਸਕੂਲਾਂ ਤੋਂ ਕਰ ਚੁੱਕੀ ਹੈ।

ਉਸਨੇ ਕਿਹਾ ਕਿ 40 ਸਾਲ ਪੰਜਾਬ ਚ ਰਹਿਣ ਤੋਂ ਬਾਅਦ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਜਿਸ ਪਿੰਡ ਵਿੱਚੋਂ ਰਹਿੰਦਾ ਹੈ ਉਸ ਪਿੰਡ ਦੇ ਭਲੇ ਲਈ ਹੁਣ ਇਸ ਲਈ ਉਸਨੇ ਸਰਪੰਚੀ ਅਹੁਦੇ ਦੇ ਦਾਵੇਦਾਰ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਹੈ ਅਤੇ ਨਾਮਜਦਗੀ ਪੱਤਰ ਵਿੱਚ ਦਾਖਲ ਕੀਤੇ ਨੇ ਮਜ਼ਦੂਰ ਦਾ ਕਹਿਣਾ ਹੈ ਕਿ ਸਰਪੰਚ ਬਣਨ ਤੋਂ ਬਾਅਦ ਹਰ ਲੋਕਾਂ ਨੂੰ ਇੱਕੋ ਨਜ਼ਰ ਨਾਲ ਦੇਖੇਗਾ ਅਤੇ ਹਰ ਲੋਕਾਂ ਦੇ ਕੰਮ ਆਵੇਗਾ ਅਤੇ ਉਹਨਾਂ ਦੇ ਕੰਮ ਕਰਵਾਵੇਗਾ। ਪਿੰਡ ਵਿੱਚ ਵਿਕਾਸ ਦੀਆਂ ਝੜੀਆਂ ਲਾ ਦਵੇਗਾ। ਪਿੰਡ ਦਾ ਕੋਈ ਵੀ ਪੈਸਾ ਖਾਵੇਗਾ ਨਹੀਂ ਸਗੋਂ ਪਿੰਡ ਵਾਸੀਆ ਦੇ ਸਹੂਲਤਾਂ ਲਈ ਖਰਚੇਗਾ। ਬਿਹਾਰੀ ਮਜ਼ਦੂਰ ਦਾ ਕਹਿਣਾ ਹੈ ਕਿ ਸਰਪੰਚ ਬਣਨ ਤੋਂ ਬਾਅਦ ਉਹ ਪਿੰਡ ਦੇ ਵਿਕਾਸ ਲਈ ਆਪਣੀ ਜਿੰਦ ਜਾਨ ਲਾ ਦੇਵੇਗਾ।

Punjab barnala bihari Surpanch pind nikky mahiya wala khurad

error: Content is protected !!