Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
October
10
ਜੱਜ ਦੇ ਗੰਨਮੈਨ ਨੇ ਗੁਆਂਢੀ ਪਿਓ-ਪੁੱਤ ‘ਤੇ ਹੀ ਚਲਾ’ਤੀਆਂ ਗੋ+ਲੀਆਂ, ਮਾਮੂਲੀ ਗੱਲ ਤੋਂ ਵਧੀ ਤਕਰਾਰ
Crime
Latest News
National
Punjab
ਜੱਜ ਦੇ ਗੰਨਮੈਨ ਨੇ ਗੁਆਂਢੀ ਪਿਓ-ਪੁੱਤ ‘ਤੇ ਹੀ ਚਲਾ’ਤੀਆਂ ਗੋ+ਲੀਆਂ, ਮਾਮੂਲੀ ਗੱਲ ਤੋਂ ਵਧੀ ਤਕਰਾਰ
October 10, 2024
Voice of Punjab
ਜੱਜ ਦੇ ਗੰਨਮੈਨ ਨੇ ਗੁਆਂਢੀ ਪਿਓ-ਪੁੱਤ ‘ਤੇ ਹੀ ਚਲਾ’ਤੀਆਂ ਗੋ+ਲੀਆਂ, ਮਾਮੂਲੀ ਗੱਲ ਤੋਂ ਵਧੀ ਤਕਰਾਰ
ਵੀਓਪੀ ਬਿਊਰੋ- ਮਾਛੀਵਾੜਾ ਸਾਹਿਬ ਨੇੜਲੇ ਪਿੰਡ ਪੰਜੇਟਾ ਵਿਖੇ ਜੱਜ ਦੇ ਗੰਨਮੈਨ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਗੁਆਂਢੀ ਪਿਓ-ਪੁੱਤ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਅਤੇ ਕਾਰ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਜ਼ਖਮੀ ਪਿਓ-ਪੁੱਤ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਜਗਦੀਪ ਸਿੰਘ ਅਤੇ ਉਸ ਦੇ ਪੁੱਤਰ ਰਮਨਪ੍ਰੀਤ ਸਿੰਘ ਵਾਸੀ ਪੰਜੇਟਾ ਵਜੋਂ ਹੋਈ ਹੈ।
ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਵਿੱਤਰ ਸਿੰਘ ਉਸ ਦਾ ਗੁਆਂਢੀ ਹੈ। ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਅਤੇ ਸਮਰਾਲਾ ਵਿੱਚ ਤਾਇਨਾਤ ਇੱਕ ਜੱਜ ਦਾ ਗੰਨਮੈਨ ਹੈ। ਰਮਨਪ੍ਰੀਤ ਅਨੁਸਾਰ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਵਿਤਰ ਸਿੰਘ ਨੇ ਉਸ ਨੂੰ ਕਾਰ ਨਾਲ ਟੱਕਰ ਮਾਰ ਕੇ ਖੇਤਾਂ ‘ਚ ਸੁੱਟ ਦਿੱਤਾ ਅਤੇ ਫਿਰ ਦੋ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪਵਿਤਰ ਸਿੰਘ ਫਰਾਰ ਹੋ ਗਿਆ। ਜਦੋਂ ਉਹ ਖੇਤਾਂ ‘ਚ ਆਪਣੇ ਪਿਤਾ ਜਗਦੀਪ ਸਿੰਘ ਕੋਲ ਗਿਆ ਤਾਂ ਉਸ ਦਾ ਪਿਤਾ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਰਸਤੇ ‘ਚ ਪਵਿਤਰ ਸਿੰਘ ਨੇ ਫਿਰ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਦੋਸ਼ ਹੈ ਕਿ ਉਸ ਨੇ ਆਪਣੀ ਸਰਕਾਰੀ ਪਿਸਤੌਲ ਤੋਂ ਗੋਲੀ ਚਲਾਈ ਤੇ ਉਸ ਨੂੰ ਦੋ ਗੋਲੀਆਂ ਲੱਗੀਆਂ। ਉਸ ਦੇ ਪਿਤਾ ਜਗਦੀਪ ਸਿੰਘ ਦੇ ਸਿਰ ਵਿੱਚ ਪਿਸਤੌਲ ਨਾਲ ਵਾਰ ਕੀਤਾ ਗਿਆ ਸੀ। ਜਦੋਂ ਉਨ੍ਹਾਂ ਪਵਿੱਤਰਾ ਕੋਲੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫਿਰ ਗੋਲੀ ਚਲਾ ਦਿੱਤੀ। ਉਥੇ ਲੋਕ ਇਕੱਠੇ ਹੋ ਗਏ। ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਰਮਨਪ੍ਰੀਤ ਸਿੰਘ ਦੇ ਪਿਤਾ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਵਿੱਤਰ ਸਿੰਘ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅਜੇ ਤੱਕ ਇਹ ਨਹੀਂ ਪਤਾ ਕਿ ਉਸ ਨੇ ਗੋਲੀ ਕਿਉਂ ਚਲਾਈ।
ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸਦੇ ਪਿਤਾ ਜਗਦੀਪ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਹੈ। ਦੋਵੇਂ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਕੂੰਮਕਲਾਂ ਦੇ ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Punjab mashiwara sahib judge gunman firing crime news
Post navigation
ਚੱਲਦੇ ਸ਼ੋਅ ‘ਚ ਰਤਨ ਟਾਟਾ ਨੂੰ ਯਾਦ ਕਰ ਭਾਵੁਕ ਹੋਏ ਦਿਲਜੀਤ ਦੋਸਾਂਝ, ਕਿਹਾ-ਮੇਰਾ ਰੋਲ ਮਾਡਲ ਸੀ
ਕੁਲਹੜ ਪੀਜ਼ਾ ਜੋੜਾ ਫਿਰ ਵਿਵਾਦਾਂ ‘ਚ… ਨਿਹੰਗ ਸਿੰਘਾਂ ਨੇ ਕਿਹਾ- ਜਾਂ ਵੀਡੀਓ ਡਿਲੀਟ ਕਰਦੇ ਜਾਂ ਪੱਗ ਵਾਪਿਸ ਕਰਦੇ, ਨਹੀਂ ਤਾਂ ਅਸੀਂ ਜੇਲ੍ਹ ਜਾਣ ਲਈ ਤਿਆਰ ਹਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us