Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
October
14
ਕਰਜ਼ਾ ਚੁੱਕ ਕੇ ਲਈ ਸਕੂਟੀ ਨੂੰ ਘਰ ਲਿਜਾਣ ਲਈ ਖਰਚ’ਤੇ 40 ਹਜ਼ਾਰ ਰੁਪਏ, ਡੀਜੇ ‘ਤੇ ਡਾਂਸਰਾਂ ਨਚਾ ਕੇ ਕੱਢਿਆ ਜਲੂਸ
Ajab Gajab
Delhi
Entertainment
Latest News
National
ਕਰਜ਼ਾ ਚੁੱਕ ਕੇ ਲਈ ਸਕੂਟੀ ਨੂੰ ਘਰ ਲਿਜਾਣ ਲਈ ਖਰਚ’ਤੇ 40 ਹਜ਼ਾਰ ਰੁਪਏ, ਡੀਜੇ ‘ਤੇ ਡਾਂਸਰਾਂ ਨਚਾ ਕੇ ਕੱਢਿਆ ਜਲੂਸ
October 14, 2024
Voice of Punjab
ਕਰਜ਼ਾ ਚੁੱਕ ਕੇ ਲਈ ਸਕੂਟੀ ਨੂੰ ਘਰ ਲਿਜਾਣ ਲਈ ਖਰਚ’ਤੇ 40 ਹਜ਼ਾਰ ਰੁਪਏ, ਡੀਜੇ ‘ਤੇ ਡਾਂਸਰਾਂ ਨਚਾ ਕੇ ਕੱਢਿਆ ਜਲੂਸ
ਵੀਓਪੀ ਬਿਊਰੋ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਿਖਾਵੇ ਦਾ ਸ਼ੌਕ ਰੱਖਣ ਵਾਲੇ ਵਿਅਕਤੀ ਨੇ 72 ਹਜ਼ਾਰ ਰੁਪਏ ਦਾ ਮੋਪੇਡ (ਸਕੂਟੀ) ਖਰੀਦਿਆ ਅਤੇ ਘਰ ਲਿਆਉਣ ਲਈ 40 ਹਜ਼ਾਰ ਰੁਪਏ ਖਰਚ ਕਰ ਦਿੱਤੇ।
ਸ਼ਹਿਰ ਦੇ ਚੌਰਾਹਿਆਂ ‘ਤੇ ਸਾਈਕਲ ‘ਤੇ ਸਵਾਰ ਹੋ ਕੇ ਚਾਹ ਵੇਚਣ ਵਾਲੇ ਮੁਰਾਰੀ ਨੇ ਐਤਵਾਰ ਨੂੰ ਨਵੀਂ ਮੋਪੇਡ ਖਰੀਦੀ। ਇਸ ਦੀ ਆਨ-ਰੋਡ ਕੀਮਤ ਕਰੀਬ 72 ਹਜ਼ਾਰ ਰੁਪਏ ਸੀ। ਇਸ ਦੇ ਲਈ 20,000 ਰੁਪਏ ਦੀ ਡਾਊਨ ਪੇਮੈਂਟ ਕੀਤੀ ਗਈ ਅਤੇ ਬਾਕੀ ਲੋਨ ਲੈ ਲਿਆ ਗਿਆ।
ਹੈਰਾਨੀ ਦੀ ਗੱਲ ਇਹ ਸੀ ਕਿ ਮੋਪਡ ਨੂੰ ਸ਼ੋਅਰੂਮ ਤੋਂ ਘਰ ਲਿਜਾਣ ਲਈ ਮੁਰਾਨੀ ਨੇ ਕਰੇਨ ਅਤੇ ਬੱਗੀ ਕਿਰਾਏ ‘ਤੇ ਲਈ ਸੀ। ਇਸ ਦੇ ਨਾਲ ਹੀ ਡੀਜੇ ਅਤੇ ਢੋਲ ਸਮੇਤ ਡਾਂਸਰਾਂ ਨੂੰ ਵੀ ਕਿਰਾਏ ‘ਤੇ ਲਿਆਂਦਾ ਗਿਆ। ਇਸ ਸਭ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਸੀ।
ਦੂਜੇ ਪਾਸੇ ਮੋਪੇਡ ਦੇ ਜਲੂਸ ਵਿੱਚ ਉੱਚੀ ਆਵਾਜ਼ ਵਿੱਚ ਡੀਜੇ ਵੱਜਣ ’ਤੇ ਪੁਲਿਸ ਨੇ ਕਾਰਵਾਈ ਕੀਤੀ। ਇਸ ਦੌਰਾਨ ਜਲੂਸ ਕੱਢਣ ਵਾਲੇ ਮੋਪਡ ਮਾਲਕ ਅਤੇ ਡੀਜੇ ਆਪਰੇਟਰ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕਰੀਬ ਦੋ ਸਾਲ ਪਹਿਲਾਂ ਚਾਹ ਵੇਚਣ ਵਾਲੇ ਮੁਰਾਰੀ ਨੇ 12,500 ਰੁਪਏ ਦਾ ਮੋਬਾਈਲ ਖਰੀਦਿਆ ਸੀ। ਢੋਲ ਵਜਾਉਂਦੇ ਸਮੇਂ ਉਹ ਇਹ ਮੋਬਾਈਲ ਆਪਣੇ ਘਰ ਲੈ ਗਿਆ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁਰਾਰੀ ਨੇ ਮੋਬਾਈਲ ਜਲੂਸ ਵਿੱਚ ਲਗਭਗ 25,000 ਰੁਪਏ ਖਰਚ ਕੀਤੇ ਸਨ।
MP shivpuri moped bike latest news ajab gajab
Post navigation
ਜਾਨ ਬਚਾਉਣ ਲਈ ਸਲਮਾਨ ਖਾਨ ਮੰਗ ਲਵੇ ਲਾਰੈਂਸ ਬਿਸ਼ਨੋਈ ਤੋਂ ਮੁਆਫ਼ੀ :BJP ਆਗੂ
ਜਵਾਨ ਪੁੱਤ ਦਾ ਕਰ’ਤਾ ਕ+ਤ+ਲ, ਪੁਲਿਸ ਕੋਲੋਂ ਮਾਮਲਾ ਦਰਜ ਕਰਵਾਉਣ ਲਈ ਜਾਣਾ ਪਿਆ ਹਾਈ ਕੋਰਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us