ਅਰਵਿੰਦ ਕੇਜਰੀਵਾਲ ਪੰਜਾਬ ਦੀ ਸਿਆਸਤ ਦੀ ਬਦਲ ਸਕਦੇ ਨੇ ਹਵਾ, ਕੱਲ੍ਹ ਚੰਡੀਗੜ੍ਹ ‘ਚ ਕਰਨਗੇ ਵੱਡੇ ਐਲਾਨ

ਅਰਵਿੰਦ ਕੇਜਰੀਵਾਲ ਪੰਜਾਬ ਦੀ ਸਿਆਸਤ ਦੀ ਬਦਲ ਸਕਦੇ ਨੇ ਹਵਾ, ਕੱਲ੍ਹ ਚੰਡੀਗੜ੍ਹ ‘ਚ ਕਰਨਗੇ ਵੱਡੇ ਐਲਾਨ

ਚੰਡੀਗੜ੍ਹ (ਪਰਮਜੀਤ ਸਿੰਘ ਰੰਗਪੁਰੀ)  – ਅਰਵਿੰਦ ਕੇਜਰੀਵਾਲ ਕੱਲ੍ਹ ਚੰਡੀਗੜ੍ਹ ਵਿਖੇ ਆ ਰਹੇ ਹਨ। ਇਹ ਜਾਣਕਾਰੀ ਉਹਨਾਂ ਨੇ ਆਪਣੇ ਟਵਿੱਟਰ ਉਪਰ ਉੱਤੇ ਟਵੀਟ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੱਧਦੀ ਮਹਿੰਗਾਈ ਤੋਂ ਪੰਜਾਬ ਦੀਆਂ ਔਰਤਾਂ ਬਹੁਤ ਪ੍ਰੇਸ਼ਾਨ ਹਨ। ਪੰਜਾਬ ਵਿੱਚ ਆਪ ਜੀ ਸਰਕਾਰ ਬਣਨ ਉਪਰ ਬਿਜਲੀ ਮੁਫ਼ਤ ਕਰ ਦਿਆਂਗੇ। ਉਹਨਾਂ ਨੇ ਕਿਹਾ ਅਸੀਂ ਦਿੱਲੀ ਵਿਚ ਹਰ ਘਰ ਨੂੰ 200 ਯੂਨਿਟ ਫ੍ਰੀ ਦੇ ਰਹੇਂ ਹਾਂ।


ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਆਪ ਵਿਚ ਸ਼ਾਮਲ ਕਰਕੇ ਪੰਜਾਬ ਦੀ ਸਿਆਸਤ ਦਾ ਰੁਖ਼ ਬਦਲ ਦਿੱਤਾ ਹੈ। ਉਹਨਾਂ ਨੇ ਪੰਜਾਬੀਆਂ ਨੂੰ ਭਰੋਸਾ ਦਵਾਇਆ ਹੈ ਆਪ ਦਾ ਮੁੱਖ ਮੰਤਰੀ ਦਾ ਚਿਹਰਾ ਕੋਈ ਸਿੱਖ ਚਿਹਰਾ ਹੋਏਗਾ ਤੇ ਉਹ ਸਾਰਿਆਂ ਦਾ ਚਹੇਤਾ ਵੀ ਹੋਵੇਗਾ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕਿਤੇ ਉਹ ਚਿਹਰਾ ਨਵਜੋਤ ਸਿੱਧੂ ਤਾਂ ਨਹੀਂ ਹੈ ਤਾਂ ਉਹਨਾਂ ਨੇ ਨਵਜੋਤ ਸਿੱਧੂ ਨੂੰ ਕਾਂਗਰਸੀ ਕਹਿ ਕੇ ਗੱਲ ਗੋਲਮੋਲ ਕਰ ਦਿੱਤੀ।

ਹੁਣ ਪੰਜਾਬ ਵਿਚ ਬਿਜਲੀ ਮੁਫ਼ਤ ਕਰਨ ਦੇ ਐਲਾਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਇਕ ਵਾਰ ਫਿਰ ਫਲੂਹਾ ਸੁੱਟ ਦਿੱਤਾ ਹੈ। ਕੱਲ੍ਹ ਚੰਡੀਗੜ੍ਹ ਵਿਖੇ ਕੇਜਰੀਵਾਲ ਹੋਰ ਕੀ ਐਲਾਨ ਕਰਦੇ ਹਨ ਇਹ ਦੇਖਣਾ ਰੌਚਕ ਹੋਏਗਾ।

ਪਿਛਲੇ ਦਿਨੀਂ ਇਹ ਵੀ ਕਨਸੋਆਂ ਮਿਲ ਰਹੀਆਂ ਸਨ ਕਿ ਆਪ ਪੰਜਾਬ ਵਿਚੋਂ ਸੀਐਮ ਕੋਈ ਕਿਸਾਨ ਚਿਹਰਾ ਲੈ ਰਹੀ ਹੈ। ਇਸ ਵਿਚ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਰਾਜੇਵਾਲ ਨੇ ਇਸ ਗੱਲ ਨੂੰ ਸਰਕਾਰ ਦੀ ਕੋਝੀ ਚਾਲ ਕਹਿ ਕੇ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

error: Content is protected !!