Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
October
18
ਪਹਿਲਾਂ ਹੀ ਲਾਰੈਂਸ ਬਿਸ਼ਨੋਈ ਤੋਂ ਡਰੇ ਸਲਮਾਨ ਖਾਨ ‘ਤੇ ਵਿਵੇਕ ਓਬਰਾਏ ਨੇ ਵੀ ਕੱਸਿਆ ਤੰਜ, ਕਿਹਾ- ਬਿਸ਼ਨੋਈ ਨ੍ਹੀਂ ਕਿਸੇ ਨੂੰ ਛੱਡਦਾ
Bollywood
Crime
Entertainment
Latest News
National
Punjab
ਪਹਿਲਾਂ ਹੀ ਲਾਰੈਂਸ ਬਿਸ਼ਨੋਈ ਤੋਂ ਡਰੇ ਸਲਮਾਨ ਖਾਨ ‘ਤੇ ਵਿਵੇਕ ਓਬਰਾਏ ਨੇ ਵੀ ਕੱਸਿਆ ਤੰਜ, ਕਿਹਾ- ਬਿਸ਼ਨੋਈ ਨ੍ਹੀਂ ਕਿਸੇ ਨੂੰ ਛੱਡਦਾ
October 18, 2024
Voice of Punjab
ਪਹਿਲਾਂ ਹੀ ਲਾਰੈਂਸ ਬਿਸ਼ਨੋਈ ਤੋਂ ਡਰੇ ਸਲਮਾਨ ਖਾਨ ‘ਤੇ ਵਿਵੇਕ ਓਬਰਾਏ ਨੇ ਵੀ ਕੱਸਿਆ ਤੰਜ, ਕਿਹਾ- ਬਿਸ਼ਨੋਈ ਨ੍ਹੀਂ ਕਿਸੇ ਨੂੰ ਛੱਡਦਾ
ਵੀਓਪੀ ਬਿਊਰੋ- ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਦੇ ਕਰੀਬੀ ਰਹੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਮੌਜੂਦਾ ਸੀਨੀਅਰ ਨੇਤਾ ਸਦਿੱਕੀ ਦਾ ਕਤਲ ਕਰਨ ਤੋਂ ਬਾਅਦ ਆਪਣੀ ਦਹਿਸ਼ਤ ਹੋਰ ਵਧਾ ਲਈ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਦੀ ਸੁਰੱਖਿਆ ਵਿੱਚ ਵੀ ਕਾਫੀ ਇਜਾਫਾ ਕਰ ਦਿੱਤਾ ਗਿਆ। ਸੂਤਰਾਂ ਮੁਤਾਬਿਕ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਲਮਾਨ ਖਾਨ ਨੂੰ ਸਦਿੱਕੀ ਦੇ ਕਤਲ ਤੋਂ ਬਾਅਦ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਕਿ ਸਲਮਾਨ ਖਾਨ ਦਾ ਹਸ਼ਰ ਇਸ ਨਾਲੋਂ ਵੀ ਬੁਰਾ ਹੋਵੇਗਾ। ਸਲਮਾਨ ਖਾਨ ਦੇ ਪਿੱਛੇ ਲਾਰਸ ਬਿਸ਼ਨੋਈ ਦਾ ਹੱਥ ਤੋਂ ਕੇ ਪੈਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਫੀ ਸਾਲ ਪਹਿਲਾਂ ਸਲਮਾਨ ਖਾਨ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਇਹ ਉਹ ਕਾਲਾ ਹਿਰਨ ਹੈ, ਜਿਸ ਨੂੰ ਬਿਸ਼ਨੋਈ ਸਮਾਜ ਰੱਬ ਵਾਂਗ ਪੂਜਦਾ ਹੈ ਹਾਲਾਂਕਿ ਇਹ ਕੇਸ ਅਦਾਲਤ ਵਿੱਚ ਵੀ ਗਿਆ ਪਰ ਬਿਸ਼ਨੋਈ ਸਮਾਜ ਦਾ ਸਲਮਾਨ ਖਾਨ ਦੇ ਖਿਲਾਫ ਕਾਲਾ ਹਿਰਨ ਮਾਨ ਨੂੰ ਲੈ ਕੇ ਰੋਸ ਕਾਫੀ ਵਧਿਆ ਹੋਇਆ।
ਇਸ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਸ਼ੁਰੂ ਤੋਂ ਹੀ ਸਲਮਾਨ ਖਾਨ ਨੂੰ ਧਮਕੀਆਂ ਦਿੰਦਾ ਰਿਹਾ। ਪਰ ਪਹਿਲਾ ਪਹਿਲਾ ਲਾਰੈਂਸ ਨੂੰ ਕਿਸੇ ਨੇ ਇਨਾ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦਿਨ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਪੂਰੀ ਦੁਨੀਆਂ ਵਿੱਚ ਇੱਕ ਖੌਫਨਾਕ ਨਾਂ ਬਣ ਕੇ ਸਾਹਮਣੇ ਆਇਆ ਹੈ। ਇਸ ਹਾਦਸੇ ਤੋਂ ਬਾਅਦ ਬਿਸ਼ਨੋਈ ਨੇ ਓਪਨਲੀ ਇੱਕ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਸਲਮਾਨ ਖਾਨ ਕੋਲੋਂ ਕਾਲੇ ਹਿਰਨ ਨੂੰ ਮਾਰਨ ਦਾ ਬਦਲਾ ਲੈਣਾ ਚਾਹੁੰਦਾ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਸਲਮਾਨ ਖਾਨ ਨੂੰ ਮਾਰ ਕੇ ਇਸ ਦਾ ਬਦਲਾ ਪੂਰਾ ਕਰੇਗਾ।
ਉੱਥੇ ਹੀ ਇਸ ਸਮੇਂ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਜਿਸ ਨੂੰ ਕਿ ਸਲਮਾਨ ਖਾਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ।ਇਹ ਵੀਡੀਓ ਕਿਸੇ ਹੋਰ ਦਾ ਨਹੀਂ ਸਗੋਂ ਸਲਮਾਨ ਖਾਨ ਤੇ ਵਿਰੋਧੀ ਰਹੇ ਵਿਵੇਕ ਉਬਰਾਏ ਦਾ ਹੈ, ਇੱਥੇ ਇੱਕ ਸਮਾਗਮ ਵਿੱਚ ਵਿਵੇਕ ਓਬਰਾਏ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ ਬਿਸ਼ਨੋਈ ਸਮਾਜ ਇੱਕ ਗੱਲੋਂ ਪੱਕਾ ਹੈ ਕੀ ਉਹ ਕਾਲੇ ਹਿਰਨ ਨੂੰ ਰੱਬ ਵਾਂਗੂੰ ਪੂਜਦਾ ਹੈ ਅਤੇ ਜੇਕਰ ਕੋਈ ਕਾਲੇ ਹਿਰਨ ਦਾ ਸ਼ਿਕਾਰ ਕਰਦਾ ਹੈ ਤਾਂ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਉਸ ਤੋਂ ਬਦਲਾ ਲੈਂਦੇ ਨੇ ਇਸ ਲਈ ਉਹ ਬਿਸ਼ਨੋਈ ਸਮਾਜ ਦਾ ਬਹੁਤ ਹੀ ਸਤਿਕਾਰ ਕਰਦੇ ਨੇ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਵੀਡੀਓ ਅਸਲੀ ਹੈ ਜਾਂ ਇਹ AI ਨਾਲ ਬਣਾਈ ਗਈ ਹੈ, ਇਸ ਬਾਰੇ ਵਾਈਸ ਆਫ ਪੰਜਾਬ ਚੈਨਲ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਇਹ ਵੀਡੀਓ ਇੰਨੀ ਜਿਆਦਾ ਵਾਇਰਲ ਹੋ ਰਹੀ ਹੈ ਕਿ ਲੋਕ ਤਰਾ ਤਰਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਵਿਵੇਕ ਉਬਰਾਈ ਨੂੰ ਵੀ ਸਲਮਾਨ ਖਾਨ ਦੇ ਖਿਲਾਫ ਬੋਲਣ ਦਾ ਇੱਕ ਮੌਕਾ ਮਿਲ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਸਲਮਾਨ ਖਾਨ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਕੋਲੋਂ ਡਰਿਆ ਹੋਇਆ ਹੈ ਉੱਥੇ ਹੀ ਵਿਵੇਕ ਉਬਰਾਏ ਹੁਣ ਅੱਗ ਉੱਤੇ ਘਿਓ ਪਾਉਣ ਦਾ ਕੰਮ ਕਰ ਰਿਹਾ। ਤੁਹਾਨੂੰ ਦੱਸ ਦਈਏ ਕਿ ਐਸ਼ਵਰਿਆ ਰਾਏ ਨੂੰ ਲੈ ਕੇ ਸਲਮਾਨ ਖਾਨ ਅਤੇ ਵਿਵੇਕ ਉਬਰਾਏ ਵਿੱਚ ਕਾਫੀ ਵਿਵਾਦ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਦਾ ਪਹਿਲਾ ਸਲਮਾਨ ਖਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ, ਇਸ ਤੋਂ ਬਾਅਦ ਸਲਮਾਨ ਖਾਨ ਤੋਂ ਪਰੇਸ਼ਾਨ ਹੋ ਕੇ ਐਸ਼ਵਰਿਆ ਰਾਏ ਨੇ ਵਿਵੇਕ ਉਬਰਾਏ ਨੂੰ ਆਪਣਾ ਸਾਥੀ ਬਣਾ ਲਿਆ ਪਰ ਇਸ ਗੱਲ ਤੋਂ ਸਲਮਾਨ ਖਾਨ ਨਾਰਾਜ਼ ਹੋ ਗਿਆ ਅਤੇ ਉਸਨੇ ਦੋਵਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਗੱਲ ਤੋਂ ਪਰੇਸ਼ਾਨ ਹੋ ਕੇ ਵਿਵੇਕ ਉਬਰਾਏ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਸਮਾਨ ਖਾਨ ਉੱਤੇ ਸਿੱਧੇ ਸਿੱਧੇ ਦੋਸ਼ ਲਾਏ ਸਨ ਕਿ ਉਹ ਅਤੇ ਐਸ਼ਵਰਿਆ ਰਾਏ ਸਲਮਾਨ ਖਾਨ ਦੀਆਂ ਧਮਕੀਆਂ ਤੋਂ ਕਾਫੀ ਪਰੇਸ਼ਾਨ ਹਨ। ਹਾਲਾਂਕਿ ਇਸ ਤੋਂ ਬਾਅਦ ਐਸ਼ਵਰਿਆ ਰਾਏ ਨੇ ਵੀ ਵਿਵੇਕ ਉਬਰਾਏ ਨੂੰ ਛੱਡ ਕੇ ਅਭਿਸ਼ੇਕ ਬੱਚਨ ਦੇ ਨਾਲ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਪਰ ਸਲਮਾਨ ਖਾਨ ਅਤੇ ਵਿਵੇਕ ਵਿਚਕਾਰੇ ਦੁਸ਼ਮਣੀ ਵੱਧਦੀ ਗਈ ਅਤੇ ਇਸਦਾ ਖਮਿਆਜਾ ਇਹ ਭੁਗਤਨਾ ਵਿਵੇਕ ਉਬਰਾਏ ਨੂੰ ਬਾਲੀਵੁੱਡ ਵਿੱਚ ਕੰਮ ਮਿਲਣਾ ਹੀ ਬੰਦ ਹੋ ਗਿਆ। ਹੁਣ ਇਸ ਵੀਡੀਓ ਨੂੰ ਲੋਕ ਇਸ ਨਾਲ ਜੋੜ ਕੇ ਦੇਖਿਆ ਦੇਖ ਰਹੇ ਹਨ ਕਿ ਸਲਮਾਨ ਖਾਨ ਨੇ ਵਿਵੇਕ ਉਬਰਾਏ ਦਾ ਕੈਰੀਅਰ ਖਤਮ ਕੀਤਾ ਸੀ ਅਤੇ ਵਿਵੇਕ ਓਬਰਾਏ ਹੋਣ ਸਲਮਾਨ ਖਾਨ ਦੀ ਜ਼ਿੰਦਗੀ ਹੀ ਖਤਮ ਕਰਵਾਉਣ ‘ਤੇ ਤੁਲਿਆ ਹੋਇਆ ਹੈ।
Post navigation
ਪਹਿਲੇ ਟੈਸਟ ‘ਚ ਨਿਊਜ਼ੀਲੈਂਡ ਖਿਲਾਫ਼ 46 ਦੌੜਾਂ ‘ਤੇ ਢੇਰ ਹੋ ਗਈ ਭਾਰਤੀ ਕ੍ਰਿਕਟ ਟੀਮ, ਕੋਹਲੀ ਵੀ ਜ਼ੀਰੋ ‘ਤੇ ਆਊਟ
ਕਰਵਾਚੌਥ ਲਈ ਪਤਨੀ ਨੂੰ ਪੈਸੇ ਦੇਣ ਤੋਂ ਮਨ੍ਹਾ ਕਰਨਾ ਪੈ ਗਿਆ ਭਾਰੀ, ਸਿਰ ਪਾੜ ਕੇ ਕਹਿੰਦੀ ਹੁਣ ਉੱਪਰ ਲਾ ਲਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us