ਜੰਮੂ-ਕਸ਼ਮੀਰ ‘ਚ ਅੱ+ਤ+ਵਾਦੀ ਹਮਲਾ, ਬਟਾਲਾ ਦੇ ਨੌਜਵਾਨ ਦੀ ਮੌ××ਤ

ਜੰਮੂ-ਕਸ਼ਮੀਰ ‘ਚ ਅੱ+ਤ+ਵਾਦੀ ਹਮਲਾ, ਬਟਾਲਾ ਦੇ ਨੌਜਵਾਨ ਦੀ ਮੌ××ਤ

ਬਟਾਲਾ (ਵੀਓਪੀ ਬਿਊਰੋ) ਕਸ਼ਮੀਰ ਦੇ ਗਾਂਦਰਬਲ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਬਟਾਲਾ ਦੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਹੈ। ਮ੍ਰਿਤਕ ਗੁਰਮੀਤ ਸਿੰਘ ਦਾ ਪਿਤਾ ਧਰਮ ਸਿੰਘ ਸਾਬਕਾ ਫੌਜੀ ਹੈ। ਜਦੋਂ ਕਿ ਹੁਣ ਉਸਦੇ ਪਰਿਵਾਰ ਵਿੱਚ ਉਸਦੀ ਪਤਨੀ, ਇੱਕ ਧੀ, ਪੁੱਤਰ ਅਤੇ ਮਾਤਾ-ਪਿਤਾ ਹਨ। ਮ੍ਰਿਤਕ ਕਸ਼ਮੀਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ। ਗੁਰਮੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਲਾਸ਼ ਭਲਕੇ ਪਿੰਡ ਪੁੱਜਣ ਦੀ ਸੰਭਾਵਨਾ ਹੈ।

ਜੰਮੂ-ਕਸ਼ਮੀਰ ‘ਚ ਉਮਰ ਅਬਦੁੱਲਾ ਦੀ ਅਗਵਾਈ ‘ਚ ਨਵੀਂ ਸਰਕਾਰ ਬਣੀ ਨੂੰ ਸਿਰਫ 5 ਦਿਨ ਹੀ ਹੋਏ ਹਨ। ਅੱਤਵਾਦੀਆਂ ਨੇ ਪੰਜ ਦਿਨਾਂ ਦੇ ਅੰਦਰ ਦੂਜੀ ਵਾਰ ਹਮਲਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ‘ਤੇ ਜ਼ੋਜਿਲਾ ਨੇੜੇ ਸੋਨਮਰਗ ‘ਚ ਐਤਵਾਰ ਦੇਰ ਸ਼ਾਮ ਹੋਏ ਅੱਤਵਾਦੀ ਹਮਲੇ ‘ਚ 7 ਲੋਕਾਂ ਦੀ ਜਾਨ ਚਲੀ ਗਈ ਸੀ।

ਇਸ ਹਮਲੇ ਵਿੱਚ ਇੱਕ ਡਾਕਟਰ ਦੀ ਵੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ ਤਿੰਨ ਮ੍ਰਿਤਕ ਬਿਹਾਰ, ਇੱਕ ਮੱਧ ਪ੍ਰਦੇਸ਼, ਇੱਕ ਪੰਜਾਬ ਅਤੇ ਦੋ ਜੰਮੂ-ਕਸ਼ਮੀਰ ਦੇ ਹਨ। ਦੱਸ ਦਈਏ ਕਿ ਇਹ ਘਟਨਾ ਐਤਵਾਰ ਰਾਤ 8 ਵਜੇ ਵਾਪਰੀ, ਜਦੋਂ ਵਰਕਰ ਆਪਣੀ ਮੈਸ ‘ਚ ਡਿਨਰ ਕਰਨ ਜਾ ਰਹੇ ਸਨ। ਫਿਰ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, ਸੋਨਮਰਗ ਖੇਤਰ ਦੇ ਗੰਗਾਂਗੀਰ ਵਿੱਚ ਗੈਰ-ਸਥਾਨਕ ਮਜ਼ਦੂਰਾਂ ‘ਤੇ ਕਾਇਰਤਾਪੂਰਨ ਅਤੇ ਘਿਨਾਉਣੇ ਹਮਲੇ ਦੀ ਬਹੁਤ ਦੁਖਦਾਈ ਖਬਰ ਹੈ।

ਅੱਤਵਾਦੀਆਂ ਦੇ ਇਸ ਕਾਇਰਾਨਾ ਹਮਲੇ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਗਾਂਦਰਬਲ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਇੱਕ ਡਾਕਟਰ ਅਤੇ ਪ੍ਰਵਾਸੀ ਮਜ਼ਦੂਰਾਂ ਸਮੇਤ ਕਈ ਲੋਕਾਂ ਦੀ ਹੱਤਿਆ ਇੱਕ ਬਹੁਤ ਹੀ ਕਾਇਰਤਾਪੂਰਨ ਅਤੇ ਨਾ ਮੁਆਫ਼ੀਯੋਗ ਅਪਰਾਧ ਹੈ।

ਮੈਂ ਸਾਰੇ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਉਮੀਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਕਾਇਰਤਾ ਭਰੀ ਹਰਕਤ ਜੰਮੂ-ਕਸ਼ਮੀਰ ਦੇ ਲੋਕਾਂ ਦੇ ਵਿਸ਼ਵਾਸ ਨੂੰ ਕਦੇ ਨਹੀਂ ਤੋੜ ਸਕਦੀ। ਅੱਤਵਾਦ ਖਿਲਾਫ ਇਸ ਲੜਾਈ ‘ਚ ਪੂਰਾ ਦੇਸ਼ ਇਕਜੁੱਟ ਹੈ।

error: Content is protected !!