ਕੇਜਰੀਵਾਲ ‘ਤੇ ਹਮਲਾ!, AAP ਨੇ ਕਿਹਾ- ਭਾਜਪਾ ਨੇ ਭੇਜੇ ਗੁੰਡੇ ਤੇ ਪੁਲਿਸ ਵੀ ਦੇਖਦੀ ਰਹੀ ਤਮਾਸ਼ਾ
ਵੀਓਪੀ ਬਿਊਰੋ- ਬੀਤੇ ਦਿਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਆਪ’ ਦਾ ਦੋਸ਼ ਹੈ ਕਿ ਦਿੱਲੀ ਦੇ ਵਿਕਾਸਪੁਰੀ ‘ਚ ਉਨ੍ਹਾਂ ਦੀ ਪਦਯਾਤਰਾ ਦੌਰਾਨ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ। ‘ਆਪ’ ਦਾ ਦੋਸ਼ ਹੈ ਕਿ ਭਾਜਪਾ ਦੇ ਗੁੰਡੇ ਅਰਵਿੰਦ ਕੇਜਰੀਵਾਲ ਤੱਕ ਵੀ ਪਹੁੰਚ ਗਏ ਹਨ ਅਤੇ ਪੁਲਿਸ ਨੇ ਵੀ ਭਾਜਪਾ ਦੇ ਗੁੰਡਿਆਂ ਨੂੰ ਨਹੀਂ ਰੋਕਿਆ।