ਸੁਖਬੀਰ ਜੀ ਇੰਨਾ ਵੀ ਝੂਠ ਨਾ ਬੋਲੋ ਕਿ ਚਾਰ ਬੰਦੇ ਚੋਣਾਂ ਲੜਨ ਲਈ ਹੀ ਨਾ ਮਿਲਣ :CM ਮਾਨ
ਵੀਓਪੀ ਬਿਊਰੋ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਅੱਜ ਜਬਰਦਸਤ ਤੰਜ ਕੱਸਿਆ ਹੈ। ਭਗਵੰਤ ਮਾਨ ਜੋ ਕਿ ਕੇਂਦਰੀ ਮੰਤਰੀ ਜੇਪੀ ਨੱਢਾ ਨੂੰ ਮਿਲਣ ਦਿੱਲੀ ਕੇ ਹੋਏ ਸਨ। ਇਸ ਦੌਰਾਨ ਨੇ ਕਿਸਾਨਾਂ ਦੇ ਫਸਲ ਖਰੀਦ ਅਤੇ ਉਹਨਾਂ ਮੁੱਦਿਆਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਹਾ ਕੀ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਜਲਦੀ ਹੀ ਝੋਨੇ ਦੀ ਲਿਫਟਿੰਗ ਦਾ ਕੰਮ ਪੂਰਾ ਕਰਵਾਉਣਗੇ।
ਇਸ ਦੌਰਾਨ ਸਵਾਲ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਤੇ ਵੀ ਕਾਫੀ ਤੰਜ ਕੱਸੇ। ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੇ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਜਿਮਨੀ ਚੋਣਾਂ ਦੀਆਂ ਚਾਰ ਸੀਟਾਂ ਤੇ ਵੀ ਉਮੀਦਵਾਰ ਨਹੀਂ ਮਿਲੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਨੂੰ ਜਰਨੈਲ ਕਹਿ ਕੇ ਸੰਬੋਧਨ ਕਰਦੇ ਨੇ ਉਹ ਸੁਖਬੀਰ ਬਾਦਲ ਇਹਨਾਂ ਝੂਠ ਬੋਲਦਾ ਹੈ ਕਿ ਉਸਦੇ ਝੂਠ ਕਾਰਨ ਉਹਨਾਂ ਨੂੰ ਚਾਰ ਉਮੀਦਵਾਰ ਵੀ ਚੋਣਾਂ ਲਈ ਨਹੀਂ ਮਿਲ ਰਹੇ।
ਇਸਦਾ ਉਹਨਾਂ ਨੇ ਸੁਰਜੀਤ ਪਾਤਰ ਦੇਖ ਸ਼ੇਅਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੁਰਜੀਤ ਪਾਤਰ ਕਿਹਾ ਕਰਦੇ ਹਨ ਕਿ ਇੰਨਾ ਵੀ ਸੱਚ ਨਾ ਬੋਲੋ ਕਿ ਤੁਹਾਨੂੰ ਲਾਸਟ ਵਿੱਚ ਚਾਰ ਬੰਦੇ ਵੀ ਨਾ ਮਿਲਣ ਪਰ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਹ ਲਾਈਨ ਢੁੱਕਮੀ ਹੁੰਦੀ ਹੈ ਪਰ ਉਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਹ ਲਾਈਨ ਸਹੀ ਸਾਬਤ ਹੁੰਦੀ ਹੈ ਕਿ ਸੁਖਬੀਰ ਬਾਦਲ ਜੀ ਤੁਸੀਂ ਇਨਾ ਵੀ ਝੂਠ ਨਾ ਬੋਲੋ ਕੀ ਤੁਹਾਨੂੰ ਚਾਰ ਬੰਦੇ ਚੋਣਾਂ ਵਿੱਚ ਖੜੇ ਹੋਣ ਲਈ ਨਾ ਮਿਲਣ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੇ ਡਬੋ ਕੇ ਰੱਖ ਦਿੱਤਾ ਹੈ।