ਫੇਸਬੁੱਕ ‘ਤੇ ਇਸ ਗੈਂਗਸਟਰ ਨੇ ਪੋਸਟ ਪਾ ਕੇ ਕਿਹਾ, ਸਾਡੇ ਭਰਾ ਨੇ ਕੀਤਾ ਸੁਖਮੀਤ ਡਿਪਟੀ ਦਾ ਕਤਲ

ਫੇਸਬੁੱਕ ‘ਤੇ ਇਸ ਗੈਂਗਸਟਰ ਨੇ ਪੋਸਟ ਪਾ ਕੇ ਕਿਹਾ, ਸਾਡੇ ਭਰਾ ਨੇ ਕੀਤਾ ਸੁਖਮੀਤ ਡਿਪਟੀ ਦਾ ਕਤਲ

ਜਲੰਧਰ (ਵੀਓਪੀ ਬਿਊਰੋ) – ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਗੈਂਗਸਟਰ ਦਵਿੰਦਰ ਬੰਬੀਹਾ ਨੇ ਆਪਣੀ ਫੇਸਬੁੱਕ ਉਪਰ ਪੋਸਟ ਪਾ ਕੇ ਲਿਖਿਆ ਹੈ ਕਿ ਸੁਖਮੀਤ ਦਾ ਕਤਲ ਸਾਡੇ ਮਿੱਤਰ ਪੁਨੀਤ ਨੇ ਕੀਤਾ ਹੈ। ਹਾਲਾਂਕਿ ਪੁਲਿਸ ਵਲੋਂ ਇਸ ਪੋਸਟ ਨੂੰ ਨਕਾਰਿਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਕੀਤਾ ਜਾ ਰਿਹਾ ਇਹ ਕੋਈ ਸੱਚ ਨਹੀਂ ਹੈ।

ਪਿਛਲੇਂ ਦਿਨੀਂ ਸੁਖਮੀਤ ਦਾ 4 ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਉਹ ਆਪਣੇ ਘਰੋਂ ਵਰਕਸ਼ਾਪ ਚੌਕ ਵੱਲ ਜਾ ਰਿਹਾ ਸੀ। ਦੱਸਿਆ ਇਹ ਜਾ ਰਿਹਾ ਹੈ ਕਿ ਸੁਖਮੀਤ ਪੈਰੋਲ ਤੇ ਜੇਲ੍ਹ ਵਿਚ ਬਾਹਰ ਆਇਆ ਸੀ। ਸੁਖਮੀਤ ਇਕ ਕਾਲੋਨੀਅਰ ਦੇ ਬੇਟੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਅੰਦਰ ਸੀ। ਹੁਣ ਪੁਲਿਸ ਸੋਸ਼ਲ ਮੀਡੀਆ ਉਪਰ ਪਾਈਆਂ ਜਾ ਰਹੀਆਂ ਪੋਸਟਾਂ ਦਾ ਅਧਿਐਨ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਜੱਸਾ ਕਤਲ ਮਾਮਲੇ ਵਿਚ ਦੋਸ਼ੀ ਅਜੇ ਤੇ ਵਿਜੇ ਨੂੰ ਪੁਲਿਸ ਵਰੰਟ ਉਪਰ ਪੁੱਛਗਿੱਛ ਲਈ ਲਿਆਈ ਹੈ। ਇਹਨਾਂ ਦੋਵਾਂ ਕੋਲੋਂ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਡਿਪਟੀ ਜੱਸਾ ਦੇ ਪਰਿਵਾਰ ਦੀ ਮਦਦ ਕਰ ਰਿਹਾ ਸੀ। ਜਿਸ ਕਰਕੇ ਪੁਲਿਸ ਨੂੰ ਸ਼ੱਕ ਹੈ ਕਿ ਇਸ ਕਤਲ ਕਾਂਡ ਵਿਚ ਅਜੇ ਤੇ ਵਿਜੇ ਦਾ ਹੱਥ ਨਾ ਹੋਵੇ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਮੀਤ ਡਿਪਟੀ ਦੇ ਮੋਬਾਈਲ ਦੀ ਕਾਲ ਡੀਟੇਲ ਵੀ ਕਢਵਾਈ ਹੈ ਤੇ ਵਿਜੇ ਤੇ ਅਜੇ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!