ਦਿੱਲੀ ਵਾਲਿਆਂ ਨੇ ਕਰ’ਤੀ ਹੱਦ, ਪਰਾਲੀ ਦੇ ਧੂੰਏ ਤੋਂ Problem ਪਰ ਪਟਾਕੇ ਚਲਾ-ਚਲਾ ਬਣਾ ਦਿੱਤਾ ਗੈਸ ਚੈਂਬਰ
ਵੀਓਪੀ ਬਿਊਰੋ- ਬੀਤੀ ਰਾਤ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰਾਜਧਾਨੀ ਵਿੱਚ ਦਿੱਲੀ ਵਾਸੀਆਂ ਨੇ ਸਾਰੀਆਂ ਪਾਬੰਦੀਆਂ ਨੂੰ ਛਿੱਕੇ ਟੰਗਦੇ ਹੋਏ ਦੇਰ ਰਾਤ ਤੱਕ ਆਤਿਸ਼ਬਾਜ਼ੀ ਚਲਾਈ। ਜਿਸ ਕਾਰਨ ਅੱਜ ਸ਼ੁੱਕਰਵਾਰ ਨੂੰ ਅਸਮਾਨ ਵਿੱਚ ਜ਼ਹਿਰੀਲੇ ਧੂੰਏਂ ਦੇ ਬੱਦਲ ਛਾਏ ਹੋਏ ਹਨ। ਹਵਾ ਦੀ ਗੁਣਵੱਤਾ ਲਗਾਤਾਰ ਖਰਾਬ ਹੋਣ ਕਾਰਨ ਰਾਜਧਾਨੀ ਨੂੰ ਧੂੰਏਂ ਦੀ ਪਤਲੀ ਪਰਤ ਨੇ ਘੇਰ ਲਿਆ ਹੈ। ਸੀਪੀਸੀਬੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹਵਾ ਪ੍ਰਦੂਸ਼ਣ ਦੇ ਹੋਰ ਵਧਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ, NCR ਦੇ ਗਾਜ਼ੀਆਬਾਦ, ਗੁਰੂਗ੍ਰਾਮ, ਗ੍ਰੇਟਰ ਨੋਇਡਾ ਅਤੇ ਨੋਇਡਾ ਵਿੱਚ ਹਵਾ ਦੀ ਗੁਣਵੱਤਾ ਥੋੜੀ ਬਿਹਤਰ ਸੀ।