ਜਲੰਧਰ ਦੇ ਭੀੜ-ਭਾੜ ਵਾਲੇ ਬਾਜ਼ਾਰ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ×ਤ××ਲ

ਜਲੰਧਰ ਦੇ ਭੀੜ-ਭਾੜ ਵਾਲੇ ਬਾਜ਼ਾਰ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ×ਤ××ਲ

ਵੀਓਪੀ ਬਿਊਰੋ – ਪੰਜਾਬ ਵਿੱਚ ਆਏ ਦਿਨ ਅਪਰਾਧੀ ਘਟਨਾ ਵੱਧ ਰਹੀਆਂ ਹਨ। ਹਰ ਜਗ੍ਹਾ ਕਤਲ ਹੋ ਰਹੇ ਨੇ ਤਾਂ ਇਸ ਸਭ ਦੇ ਬਾਵਜੂਦ ਵੀ ਅਪਰਾਧੀਆਂ ਵਿੱਚ ਪੁਲਿਸ ਪ੍ਰਸ਼ਾਸ਼ਨ ਦਾ ਬਿਲਕੁਲ ਵੀ ਖੌਫ ਨਹੀਂ ਹੈ। ਹੁਣ ਗੱਲ ਕਰੀਏ ਜਲੰਧਰ ਸ਼ਹਿਰ ਦੀ ਤਾਂ ਬੀਤੇ ਰਾਤ ਜਲੰਧਰ ਸ਼ਹਿਰ ਵਿੱਚ ਹੀ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਜਲੰਧਰ ਸ਼ਹਿਰ ਦੇ ਸਭ ਤੋਂ ਵਿਅਸਤ ਬਜ਼ਾਰ ਖਿੰਗੜਾ ਗੇਟ ‘ਚ ਸ਼ਨੀਵਾਰ ਦੇਰ ਸ਼ਾਮ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ। ਕਰੀਬ ਪੰਜ ਰਾਉਂਡ ਫਾਇਰ ਕੀਤੇ ਗਏ, ਜਿਸ ਨਾਲ ਦੋ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਬਾਦਸ਼ਾਹ ਵਾਸੀ ਅਲੀ ਮੁਹੱਲਾ ਨਾਮਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਸ ਦਾ ਦੋਸਤ ਈਸ਼ੂ ਵਾਸੀ ਬਸਤੀ ਭੂਰੇਖਾਂ ਗੰਭੀਰ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਜੂਏ ਦੀ ਰਕਮ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਬਹਿਸ ਵੀ ਹੋਈ। ਸ਼ਨੀਵਾਰ ਨੂੰ ਬਾਦਸ਼ਾਹ, ਈਸ਼ੂ ਅਤੇ ਉਸ ਦੇ ਸਾਥੀ ਢਾਹਾਂ ਮੁਹੱਲੇ ਵੱਲ ਗਏ ਸਨ। ਜਿੱਥੇ ਮਨੂ ਕਪੂਰ ਅਤੇ ਉਸ ਦੇ ਸਾਥੀਆਂ ਨੇ ਦੇਸੀ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਟੀਮ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੀ ਸੀ।


ਮਨੂ ਕਪੂਰ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ‘ਤੇ ਮਨੂ ਕਪੂਰ ਦੇ ਨਾਲ ਉਸ ਦੇ ਪਿਤਾ ਮਾਨਵ, ਜੀਜਾ, ਕਰਨ ਕਪੂਰ ਅਤੇ ਮਨੂ ਦੇ ਪਿਤਾ ਮੌਜੂਦ ਸਨ।


ਸਾਜਨ ਨੇ ਹੀ ਪਿਸਤੌਲ ਮਨੂ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਮਨੂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਾ ਹੈ ਕਿ ਮਨੂ ਦੇ ਪਿਤਾ ਨੇ ਆਪਣੇ ਬੇਟੇ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਇਲਾਕੇ ‘ਚ ਕੁਝ ਨੌਜਵਾਨ ਆਏ ਹਨ ਅਤੇ ਉਸ ਦੀ ਭਾਲ ਕਰ ਰਹੇ ਹਨ। ਜਿਸ ਤੋਂ ਬਾਅਦ ਮਨੂ ਆਪਣੇ ਸਾਥੀਆਂ ਸਮੇਤ ਖਿੰਗੜਾ ਗੇਟ ‘ਤੇ ਪਹੁੰਚ ਗਿਆ। ਮ੍ਰਿਤਕ ਬਾਦਸ਼ਾਹ ਦੇ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਸੜਕ ਜਾਮ ਕਰਕੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।

error: Content is protected !!