
ਮੁੰਬਈ (ਵੀਓਪੀ ਬਿਊਰੋ) ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਅੱਜ ਸਾਡੇ ਵਿੱਚ ਨਹੀਂ ਰਹੇ। ਉਸ ਨੇ ਕਿਸੇ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਜਾਣਕਾਰੀ ਨਿਤਿਨ ਦੇ ਸਾਬਕਾ ਕੋ-ਸਟਾਰ ਨੇ ਇਕ ਪੋਸਟ ਰਾਹੀਂ ਦਿੱਤੀ ਹੈ। ਰਿਐਲਿਟੀ ਸ਼ੋਅ ਦਾਦਾਗਿਰੀ-2 ਦੇ ਜੇਤੂ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ ਸਿਰਫ਼ 35 ਸਾਲਾਂ ਦਾ ਸੀ। ਨਿਤਿਨ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ੋਅ ਦਾਦਾਗਿਰੀ 2 ਤੋਂ ਇਲਾਵਾ, ਨਿਤਿਨ ਨੇ ਸਪਲਿਟਸਵਿਲਾ ਦਾ ਸੀਜ਼ਨ 5 ਵੀ ਜਿੱਤਿਆ।

